ਹੁਣ ਆਰ ਨੇਤ ਲੈ ਕੇ ਆਉਣਗੇ ਕੁਝ ਨਵਾਂ ਤੇ ਵੱਖਰਾ, ਦੇਖੋ ਨਵੇਂ ਗਾਣੇ ਦਾ ਮੇਕਿੰਗ ਵੀਡੀਓ

Written by  Aaseen Khan   |  October 17th 2019 11:33 AM  |  Updated: October 17th 2019 11:34 AM

ਹੁਣ ਆਰ ਨੇਤ ਲੈ ਕੇ ਆਉਣਗੇ ਕੁਝ ਨਵਾਂ ਤੇ ਵੱਖਰਾ, ਦੇਖੋ ਨਵੇਂ ਗਾਣੇ ਦਾ ਮੇਕਿੰਗ ਵੀਡੀਓ

ਡਿਫਾਲਟਰ, ਦੱਬਦਾ ਕਿੱਥੇ ਆ, ਪੋਆਏਜ਼ਨ, ਸਟਰਗਲਰ ਵਰਗੇ ਗੀਤਾਂ ਨਾਲ ਸੰਗੀਤ ਦੀ ਦੁਨੀਆ 'ਚ ਆਪਣੇ ਨਾਮ ਨੂੰ ਸ਼ਿਖਰਾਂ 'ਤੇ ਲਿਜਾਣ ਵਾਲੇ ਆਰ ਨੇਤ ਬਹੁਤ ਜਲਦ ਕੁਝ ਵੱਖਰਾ ਲੈ ਕੇ ਆਉਣ ਵਾਲੇ ਹਨ। ਜੀ ਹਾਂ ਉਹਨਾਂ ਦੇ ਨਵੇਂ ਗੀਤ 'Naan' ਦਾ ਮੇਕਿੰਗ ਵੀਡੀਓ  ਸਾਹਮਣੇ ਆਇਆ ਹੈ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰ ਨੇਤ ਦੇ ਇਸ ਗੀਤ ਦੇ ਵੀਡੀਓ ਆਡੀਓ ਅਤੇ ਮਿਊਜ਼ਿਕ ਦਾ ਕਾਨਸੈਪਟ ਹੁਣ ਤੱਕ ਰਿਲੀਜ਼ ਹੋਏ ਸਾਰੇ ਹੀ ਗੀਤਾਂ ਤੋਂ ਵੱਖਰਾ ਹੋਣ ਵਾਲਾ ਹੈ।

ਗਾਣੇ ਦਾ ਨਿਰਦੇਸ਼ਨ ਕਰਨ ਵਾਲੇ ਜਿਓਣਾ ਅਤੇ ਜੋਗੀ ਦਾ ਕਹਿਣਾ ਹੈ ਕਿ ਆਰ ਨੇਤ ਦੇ ਇਸ ਗੀਤ ਦਾ ਸੈੱਟ ਵੀ ਵੱਖਰਾ ਲਗਾਇਆ ਗਿਆ ਹੈ ਅਤੇ ਸ਼ੂਟਿੰਗ ਲਈ ਆਰ ਨੇਤ ਅਤੇ ਅਦਾਕਾਰ ਅਦਿਤੀ ਸ਼ਰਮਾ ਨੇ ਕਾਫੀ ਮਿਹਨਤ ਕੀਤੀ ਹੈ। ‘ਨਾਨ’ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਗਾਇਆ ਤੇ ਲਿਖਿਆ ਆਰ ਨੇਤ ਨੇ ਖੁਦ ਅਤੇ ਸੰਗੀਤ Jay K ਦਾ ਹੈ।ਗਾਣੇ ‘ਚ ਨਾਮੀ ਮਾਡਲ ਅਦਿਤੀ ਸ਼ਰਮਾ ਫੀਮੇਲ ਲੀਡ ‘ਚ ਨਜ਼ਰ ਆਵੇਗੀ।

ਹੋਰ ਵੇਖੋ : ਆਰ ਨੇਤ ਨੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਕੇ ਕਿਹਾ ਕੁਝ ਅਜਿਹਾ

ਇਸ ਤੋਂ ਇਲਾਵਾ ਆਰ ਨੇਤ ਨਾਨਕ ਪਾਤਸ਼ਾਹ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਗਾਣਾ ‘ਬਾਬਾ ਨਾਨਕ’ ਲੈ ਕੇ ਆ ਰਹੇ ਹਨ ਜਿਹੜਾ ਜਲਦ ਹੀ ਰਿਲੀਜ਼ ਹੋ ਜਾਵੇਗਾ। ਆਰ ਨੇਤ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤਕ ਜਗਤ 'ਚ ਜੱਦੋ ਜਹਿਦ ਕਰ ਰਹੇ ਹਨ ਪਰ ਡਿਫਾਲਟਰ ਗਾਣੇ ਤੋਂ ਬਾਅਦ ਉਹਨਾਂ ਦੀ ਮਿਹਨਤ ਨੂੰ ਚੰਗਾ ਬੂਰ ਪਿਆ ਅਤੇ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network