Advertisment

‘ਮਜ਼ਾਕ ਥੋੜੀ ਐ’ ਐਲਬਮ ਦੀ ਇੰਟਰੋ ਵੀਡੀਓ ਛਾਇਆ ਟਰੈਂਡਿੰਗ ‘ਚ, ਆਰ ਨੇਤ ਬਿਆਨ ਕਰ ਰਹੇ ਨੇ ਕਾਮਯਾਬੀ ਲਈ ਕੀਤੇ ਆਪਣੇ ਸੰਘਰਸ਼ ਨੂੰ

author-image
By Lajwinder kaur
New Update
‘ਮਜ਼ਾਕ ਥੋੜੀ ਐ’ ਐਲਬਮ ਦੀ ਇੰਟਰੋ ਵੀਡੀਓ ਛਾਇਆ ਟਰੈਂਡਿੰਗ ‘ਚ, ਆਰ ਨੇਤ ਬਿਆਨ ਕਰ ਰਹੇ ਨੇ ਕਾਮਯਾਬੀ ਲਈ ਕੀਤੇ ਆਪਣੇ ਸੰਘਰਸ਼ ਨੂੰ
Advertisment
ਡਿਫਲਾਟਰ ਗੀਤ ਨਾਲ ਸ਼ੋਹਰਤ ਪਾਉਣ ਵਾਲੇ
Advertisment
ਆਰ ਨੇਤ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਮਜ਼ਾਕ ਥੋੜੀ ਐ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਹਾਲ ਇਸ ਐਲਬਮ ਦੀ ਇੰਟਰੋ ਦਰਸ਼ਕਾਂ ਦੇ ਸਨਮੁੱਖ ਹੋ ਗਈ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਿਸ ਕਰਕੇ ਇੰਟਰੋ ਵੀਡੀਓ ਯੂਟਿਊਬ ਉੱਤੇ ਟਰੈਂਡਿੰਗ 'ਚ ਚੱਲ ਰਿਹਾ ਹੈ। r nait new music album image source-youtube ਹੋਰ ਪੜ੍ਹੋ : ਹਰਭਜਨ ਸਿੰਘ ਨੇ ਸਾਂਝਾ ਕੀਤਾ ਆਪਣੀ ਪਤਨੀ ਗੀਤਾ ਬਸਰਾ ਦਾ ਇਹ ਪਿਆਰਾ ਜਿਹਾ ਵੀਡੀਓ, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ
Advertisment
ਹੋਰ ਪੜ੍ਹੋ : ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਮੁਲਾਕਾਤ’, ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ r nait picutre image source-youtube ਇੰਟਰੋ ‘ਚ ਆਰ ਨੇਤ ਨੇ ਆਪਣੀ ਜ਼ਿੰਦਗੀ ‘ਚ ਕੀਤੇ ਸੰਘਰਸ਼ ਨੂੰ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ। ਜੀ ਹਾਂ ਗਾਇਕ ਆਰ ਨੇਤ ਨੇ ਆਪਣੇ ਮਿਊਜ਼ਿਕ ਕਰੀਅਰ ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ। ਅੱਜ ਉਹ ਜਿਸ ਮੁਕਾਮ ਉੱਤੇ ਨੇ ਉਸ ਪਿੱਛੇ ਉਨ੍ਹਾਂ ਦੀ ਬਹੁਤ ਸਖਤ ਮਿਹਨਤ ਤੇ ਵੱਡਾ ਸੰਘਰਸ਼ ਸ਼ਾਮਿਲ ਹੈ। ਇੰਟਰੋ ਵੀਡੀਓ ‘ਚ ਵਾਇਸ ਓਵਰ ਹੌਬੀ ਧਾਲੀਵਾਲ ਦਾ ਸੁਣਨ ਨੂੰ ਮਿਲ ਰਿਹਾ ਹੈ। ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਆਰ ਨੇਤ ਦੀ ਮਿਊਜ਼ਿਕ ਐਲਬਮ ਦੀ ਉਡੀਕ ਕਰ ਰਹੇ ਨੇ। r nait new music album majak thodi ae intro image source-youtube ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਜਿਵੇਂ ਡਿਫਾਲਟਰ, ਦੱਬਦਾ ਕਿੱਥੇ ਆ, ਲੁਟੇਰੇ, ਜ਼ਗੀਰਦਾਰ, ਤੇਰੇ ਪਿੰਡ, ਬੈਚਲਰ, ਚੁੰਨੀ, ਛੜਾ, ਰੈੱਡ ਬੱਤੀਆਂ ਵਰਗੇ ਕਈ ਗੀਤ ਸ਼ਾਮਿਲ ਨੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment