ਆਰ ਨੇਤ ਦੇ ‘STRUGGLER’ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

written by Lajwinder kaur | July 16, 2019

ਆਰ ਨੇਤ ਜੋ ਕਿ ਆਪਣੇ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਆਪਣੇ ਨਵੇਂ ਗੀਤ ਦੇ ਰਾਹੀਂ ਪੇਸ਼ ਕਰਨ ਜਾ ਰਹੇ ਹਨ। ਇਸ ਗੀਤ ਦਾ ਨਾਂਅ ਹੈ ਸਟ੍ਰਗਲਰ। ਸਟ੍ਰਗਲ ਜ਼ਿੰਦਗੀ ਦਾ ਅਜਿਹਾ ਪੜਾਅ ਹੁੰਦਾ ਹੈ ਜਿਸ ਨੂੰ ਹਰ ਇਨਸਾਨ ਹੰਢਾਉਂਦਾ ਹੈ। ਸਟ੍ਰਗਲ ਦੇ ਇਸ ਪੜਾਅ ਨੂੰ ਜੋ ਪਾਰ ਕਰ ਜਾਂਦਾ ਹੈ ਉਹ ਇਨਸਾਨ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ 'ਚ ਕਾਮਯਾਬ ਹੋ ਜਾਂਦਾ ਹੈ। ਜੇ ਗੱਲ ਕਰੀਏ ਆਰ. ਨੇਤ ਦੀ ਤਾਂ ਜ਼ਿੰਦਗੀ ਦੇ ਸੰਘਰਸ਼ ਦੀ ਭੱਟੀ ‘ਚ ਆਪਣੇ ਆਪ ਨੂੰ ਤਪਾ ਕੇ ਨਿਕਲੇ ਨੇ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਮਦਾਰ ਗਾਇਕੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ। ਡਿਫਾਲਟਰ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਪਰ ਦੱਬਦਾ ਕਿੱਥੇ ਆ’ ਵਰਗੇ ਹਿੱਟ ਗਾਣਿਆਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਆਪਣਾ ਲੋਹਾ ਮਨਵਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਸਿੱਧੂ ਮੂਸੇਵਾਲਾ ਨਾਲ ਵੀ ਗੀਤ ਗਾ ਚੁੱਕੇ ਨੇ।

ਹੋਰ ਵੇਖੋ:ਬੱਬਲ ਰਾਏ ‘ਅਰਦਾਸ ਕਰਾਂ’ ਦੇ ਨਾਲ ਜੁੜੇ ਆਪਣੇ ਅਹਿਸਾਸ ਨੂੰ ਕੀਤਾ ਸਾਂਝਾ, ਦੇਖੋ ਵੀਡੀਓ ਸਟਰਗਲ ਗੀਤ ਦੇ ਬੋਲ ਖੁਦ ਆਰ ਨੇਤ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ। ਆਰ ਨੇਤ ਦੇ ਸਟਰਗਲਰ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ 19 ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਕੀਤਾ ਜਾਵੇਗਾ। ਉਧਰ ਸਰੋਤਿਆਂ ਵੱਲੋਂ ਬੜੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਇਸ ਗੀਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।    

0 Comments
0

You may also like