‘ਰੱਬ ਦਾ ਰੇਡੀਓ 2’ ਦਾ ਤੀਜਾ ਗੀਤ ਰਣਜੀਤ ਬਾਵਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ਹੋਇਆ ਰਿਲੀਜ਼, ਸੁਣਨ ਨੂੰ ਮਿਲ ਰਹੇ ਨੇ ਪੰਜਾਬੀ ਟੱਪੇ, ਵੇਖੋ ਵੀਡੀਓ

Written by  Lajwinder kaur   |  March 19th 2019 03:49 PM  |  Updated: March 19th 2019 04:10 PM

‘ਰੱਬ ਦਾ ਰੇਡੀਓ 2’ ਦਾ ਤੀਜਾ ਗੀਤ ਰਣਜੀਤ ਬਾਵਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ਹੋਇਆ ਰਿਲੀਜ਼, ਸੁਣਨ ਨੂੰ ਮਿਲ ਰਹੇ ਨੇ ਪੰਜਾਬੀ ਟੱਪੇ, ਵੇਖੋ ਵੀਡੀਓ

ਤਰਸੇਮ ਜੱਸੜ ਦੀ ਮੋਸਟ ਅਵੇਟਡ ਮੂਵੀ ‘ਰੱਬ ਦਾ ਰੇਡੀਓ 2’ ਜਿਸ ਦਾ ਹਾਲ ਹੀ ‘ਚ ਟਰੇਲਰ ਰਿਲੀਜ਼ ਹੋਇਆ ਹੈ, ਤੇ ਸਰੋਤਿਆਂ ਨੂੰ ਮੂਵੀ ਦਾ ਟਰੇਲਰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ‘ਰੱਬ ਦਾ ਰੇਡੀਓ 2’ ਦੇ ਦੋ ਗੀਤ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ। ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘" ਟੱਪੇ " ਅਗਲਾ ਗੀਤ " ਰੱਬ ਦਾ ਰੇਡੀਓ 2 " ਵਿੱਚੋ ।। ਫਿਲਮ ਆ ਰਹੀ ਆ ਜੀ 29 ਮਾਰਚ ਨੂੰ ।।।’

ਹੋਰ ਵੇਖੋ:ਜਾਣੋ ਪਹਿਲੀ ਵਾਰ ਤਰਸੇਮ ਜੱਸੜ ਕਿਸ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ

ਇਸ ਗੀਤ ‘ਚ ਸਪੈਸ਼ਲ ਰਣਜੀਤ ਬਾਵਾ ਅਤੇ ਵਾਮਿਕਾ ਗੱਬੀ ਨੇ ਸ਼ਿਰਕਤ ਕੀਤੀ ਹੈ। ‘ਟੱਪੇ’ ਗੀਤ ਨੂੰ ਇਹਨਾਂ ਦੋਵਾਂ ਤੋਂ ਇਲਾਵਾ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਵੀ ਨਜ਼ਰ ਆ ਰਹੇ ਹਨ। ਪੰਜਾਬੀ ਟੱਪੇ ਰਣਜੀਤ ਬਾਵਾ ਅਤੇ ਗੁਰਲੇਜ਼ ਅਖ਼ਤਰ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਏ ਹਨ। ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਜੋੜੀ ਦੇਸੀ ਕਰਿਊ ਵਾਲਿਆਂ ਨੇ ਦਿੱਤੀ ਹੈ। ਇਸ ਗੀਤ ਨੂੰ ਵਿਹਲੀ ਜਨਤਾ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

‘ਰੱਬ ਦਾ ਰੇਡੀਓ 2’ ‘ਚ ਕਈ ਦਿੱਗਜ ਕਲਾਕਾਰ ਜਿਵੇਂ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਜਗਜੀਤ ਸੰਧੂ, ਅਵਤਾਰ ਗਿੱਲ ਅਤੇ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਅਦਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਵੱਲੋਂ ਲਿਖੀ ਗਈ ਹੈ ਤੇ ਮੂਵੀ ਨੂੰ ਸ਼ਰਨ ਆਰਟਸ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਇਹ ਮੂਵੀ  29 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰੌਣਕਾਂ ਲਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network