ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਕੁੱਝ ਇਸ ਅੰਦਾਜ਼ 'ਚ ਮਸਤੀ ਕਰਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | January 21, 2019

ਤਰਸੇਮ ਜੱਸੜ ਜੋ ਕਿ ਆਪਣੀ ਆਉਣ ਵਾਲੀਆਂ ਮੂਵੀਆਂ ਕਰਕੇ ਸੁਰਖੀਆਂ ‘ਚ ਛਾਏ ਪਾਏ ਨੇ। ਜੀ ਹਾਂ, ਗੱਲ ਕਰਦੇ ਹਾਂ ਤਰਸੇਮ ਜੱਸੜ ਦੀ ਇਸ ਸਾਲ ਆਉਣ ਵਾਲੀ ਮੂਵੀ ‘ਰੱਬ ਦਾ ਰੇਡੀਓ 2’ ਜੋ ਕਿ 2017 ਆਈ ਮੂਵੀ ‘ਰੱਬ ਦਾ ਰੇਡੀਓ’ ਦਾ ਸਿਕਵਲ ਹੀ ਹੈ।

https://www.instagram.com/p/Bq7kHuagAZ2/

ਹੋਰ ਵੇਖੋ: ਭੰਗੜੇ ਦੇ ਗੀਤਾਂ ਦੇ ਬਾਦਸ਼ਾਹ ‘ਦਿਲਜੀਤ ਦੋਸਾਂਝ’ ਮਨਾ ਰਹੇ ਨੇ 35ਵਾਂ ਜਨਮਦਿਨ

ਦੇਸੀ ਕਰਿਊ ਵਾਲਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਇਹ ਲਿਖਿਆ ਹੈ, ‘ਤਾੜੀਆਂ ਦੀ ਡੱਬਿੰਗ #ਰੱਬਦਾਰੇਡੀਓ2 #ਦੇਸੀਕਰਿਊ #ਤਰਸੇਮਜੱਸੜ #ਕੁਲਬੀਰਝਿੰਜਰ’। ਇਹ ਵੀਡੀਓ ਕਲਿੱਪ ਮਿਊਜ਼ਿਕ ਸਟੂਡੀਓ ਦੇ ਅੰਦਰ ਦੀ ਹੈ। ਇਸ ਵੀਡੀਓ ‘ਚ ਪੰਜਾਬੀ ਸਿੰਗਰ ਤੇ ਅਦਾਕਾਰ ਤਰਸੇਮ ਜੱਸੜ ਦੇ ਨਾਲ ਨਾਲ ਪੰਜਾਬੀ ਗਾਇਕ ਕੁਲਬੀਰ ਝਿੰਜਰ ਨਜ਼ਰ ਆ ਰਹੇ ਨੇ, ਤੇ ਦੋਵੇਂ ਤਾੜੀਆਂ ਮਾਰਦੇ ਨਜ਼ਰ ਆ ਰਹੇ ਨੇ। ਇਹ ਰਿਕਾਰਡਿੰਗ ‘ਰੱਬ ਦਾ ਰੇਡੀਓ-2’ ਦੇ ਲਈ ਕੀਤੀ ਜਾ ਰਹੀ ਹੈ।

 

View this post on Instagram

 

Taadia Di Dubbing ?????? #rabdaradio2 #desicrew #tarsemjassar #kulbirjhinjer

A post shared by Desi Crew (@desi_crew) on

ਹੋਰ ਵੇਖੋ: ਫਿਲਮ ‘ਓ ਅ’ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਪਹਿਲੀ ਝਲਕ ਆਈ ਸਾਹਮਣੇ

‘ਰੱਬ ਦਾ ਰੇਡੀਓ 2’ ‘ਚ ਮੁੱਖ ਭੂਮਿਕਾ ‘ਚ ਤਰਸਮੇਮ ਜੱਸੜ ਤੇ ਸਿੰਮੀ ਚਾਹਲ ਦੇ ਨਾਲ ਨਾਲ ਬੀ. ਸ਼ਰਮਾ,ਅਵਤਾਰ ਗਿੱਲ,ਨਿਰਮਲ ਰਿਸ਼ੀ,ਜਗਜੀਤ ਸੰਧੂ,ਹਰਬੀ ਸੰਘਾ,ਗੁਰਪ੍ਰੀਤ ਭੰਗੂ,ਰਣਜੀਤ ਬਾਵਾ ਤੇ ਕਈ ਹੋਰ ਦਿੱਗਜ ਅਦਾਕਾਰ ਨਜ਼ਰ ਆਉਣਗੇ। ਵੇਹਲੀ ਜਨਤਾ ਰਿਕਾਰਡਸ ਤੇ ਓਮਜੀ ਪ੍ਰੋਡਕਸ਼ਨ ਦੀ ਫਿਲਮ ‘ਰੱਬ ਦਾ ਰੇਡੀਓ-2’ ਨੂੰ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ‘ਰੱਬ ਦਾ ਰੇਡੀਓ 2’ ਉਨੱਤੀ ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਤਰਸੇਮ ਜੱਸੜ ਦੀ ਹਾਲ ਹੀ ‘ਚ ਆਉਣ ਵਾਲੀ ਮੂਵੀ ‘ਓ ਅ’ ਦੀ, ਜਿਸ ‘ਚ ਉਹਨਾਂ ਦਾ ਸਾਥ ਦੇ ਰਹੇ ਨੇ ਪੰਜਾਬੀ ਇੰਡਸਟਰੀ ਦੀ ਟਾਪ ਅਦਾਕਾਰਾ ਨੀਰੂ ਬਾਜਵਾ ਤੇ ਇਹ ਮੂਵੀ ਇੱਕ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like