ਸਾਊਥ ਸੁਪਰ ਸਟਾਰ ਪ੍ਰਭਾਸ ਦੀ ਫ਼ਿਲਮ ਰਾਧੇ ਸ਼ਿਆਮ ਦਾ ਟ੍ਰੇਲਰ-2 ਹੋਇਆ ਰਿਲੀਜ਼, ਨਜ਼ਰ ਆਈ ਪਿਆਰ ਤੇ ਕਿਸਮਤ ਦੀ ਅਨੋਖੀ ਕਹਾਣੀ

written by Pushp Raj | March 03, 2022

ਸਾਊਥ ਸੁਪਰ ਸਟਾਰ ਪ੍ਰਭਾਸ (Prabhas) ਦੀ ਮੋਸਟ ਅਵੇਟਿਡ ਫ਼ਿਲਮ 'ਰਾਧੇ ਸ਼ਿਆਮ' (Radhe Shyam) ਦਾ ਦੂਜਾ ਟ੍ਰੇਲਰ 2 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਪਹਿਲਾਂ ਹੀ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾ ਵਾਇਰਸ ਦੇ ਚੱਲਦੇ ਇਸ ਨੂੰ ਰਿਲੀਜ਼ ਨਹੀਂ ਕੀਤਾ ਗਿਆ। ਹੁਣ ਇਹ ਫ਼ਿਲਮ 11 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਫ਼ਿਲਮ ਦਾ ਪਹਿਲਾ ਟ੍ਰੇਲਰ 24 ਦਸੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਇਹ ਫ਼ਿਲਮ ਕੋਰੋਨਾ ਕਾਰਨ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ 14 ਜਨਵਰੀ ਨੂੰ ਰਿਲੀਜ਼ ਨਹੀਂ ਹੋ ਸਕੀ ਸੀ। ਹੁਣ ਫ਼ਿਲਮ ਦਾ ਦੂਜਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਹੁਣ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਫ਼ਿਲਮ ਦੇ ਦੂਜੇ ਟ੍ਰੇਲਰ 'ਚ ਪ੍ਰਭਾਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦਾ ਦੂਜਾ ਟ੍ਰੇਲਰ 1 ਮਿੰਟ ਦਾ ਹੈ। ਇਸ 'ਚ ਪ੍ਰਭਾਸ ਅਤੇ ਪੂਜਾ ਦੀ ਲਵ ਸਟੋਰੀ ਅਤੇ ਕਿਸਮਤ ਦੀ ਅਨੋਖੀ ਕਹਾਣੀ ਦੇਖਣ ਨੂੰ ਮਿਲ ਰਹੀ ਹੈ।
ਦੱਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਪ੍ਰਭਾਸ ਨੇ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਆਪਣੇ 40 ਹਜ਼ਾਰ ਫੈਨਜ਼ ਵਿਚਾਲੇ ਲਾਂਚ ਕੀਤਾ ਗਿਆ ਸੀ। ਪ੍ਰਭਾਸ ਆਪਣੇ ਫੈਨਜ਼ ਨੂੰ 'ਡਾਰਲਿੰਗ' ਕਹਿੰਦੇ ਹਨ। ਫ਼ਿਲਮ ਦਾ ਟ੍ਰੇਲਰ ਜ਼ਬਰਦਸਤ ਅਤੇ ਮਜ਼ੇਦਾਰ ਹੈ। ਪ੍ਰਭਾਸ ਨੇ ਟ੍ਰੇਲਰ ਵਿੱਚ ਦਿਖਾਇਆ ਹੈ ਕਿ ਸਿਨੇਮਾਘਰਾਂ ਵਿੱਚ ਫੈਨਜ਼ ਨੂੰ ਟਿਕਟਾਂ ਮਿਲਣਾ ਔਖਾ ਹੋ ਸਕਦਾ ਹੈ।

ਹੋਰ ਪੜ੍ਹੋ :  ਪ੍ਰਭਾਸ ਨੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ, ਸ਼ੇਅਰ ਕੀਤਾ ਫ਼ਿਲਮ 'ਰਾਧੇਸ਼ਿਆਮ' ਦਾ ਪੋਸਟਰ

ਟ੍ਰੇਲਰ ਵਿੱਚ ਸਭ ਤੋਂ ਵਧੀਆ ਹਿੱਸਾ ਲੋਕੇਸ਼ਨ ਹੈ, ਜੋ ਹਰ ਸੀਨ ਵਿੱਚ ਮਜ਼ੇਦਾਰ ਸੀ। ਪ੍ਰਭਾਸ ਅਤੇ ਪੂਜਾ ਹੇਗੜੇ ਦੀ ਜੋੜੀ ਕਿਸੇ ਨੌਜਵਾਨ ਜੋੜੇ ਤੋਂ ਘੱਟ ਨਹੀਂ ਲੱਗ ਰਹੀ ਹੈ। ਇਸ ਟ੍ਰੇਲਰ ਨੂੰ ਦੇਖਣ ਲਈ ਪੂਜਾ ਦੀ ਖੂਬਸੂਰਤੀ ਵੀ ਫੈਨਜ਼ ਨੂੰ ਮਜ਼ਬੂਰ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਫ਼ਿਲਮ 11 ਮਾਰਚ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਇੱਕ ਪੈਨ ਇੰਡੀਆ ਫ਼ਿਲਮ ਹੈ, ਜੋ ਹਿੰਦੀ ਤੋਂ ਇਲਾਵਾ ਤੇਲਗੂ, ਕੰਨੜ, ਮਲਿਆਲਮ ਅਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ, ਵਾਮਸੀ ਅਤੇ ਪ੍ਰਮੋਦ ਹਨ, ਜੋ ਕਿ ਮਸ਼ਹੂਰ ਟੀ-ਸੀਰੀਜ਼ ਕੰਪਨੀ ਦੇ ਮਾਲਕ ਹਨ।

You may also like