ਮੂਲੀ ਕਹਿਣ ਨੂੰ ਤਾਂ ਇੱਕ ਸਬਜ਼ੀ ਹੈ, ਪਰ ਇਸ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  September 25th 2020 04:40 PM  |  Updated: September 25th 2020 04:40 PM

ਮੂਲੀ ਕਹਿਣ ਨੂੰ ਤਾਂ ਇੱਕ ਸਬਜ਼ੀ ਹੈ, ਪਰ ਇਸ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਮੂਲੀ ਕਹਿਣ ਨੂੰ ਤਾਂ ਆਮ ਜਿਹੀ ਸਬਜ਼ੀ ਹੈ, ਪਰ ਇਸ ਦੇ ਦਵਾਈ ਵਾਂਗ ਕਈ ਫਾਇਦੇ ਹਨ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇੱਕ ਮੂਲੀ ਤੁਹਾਨੂੰ ਕਿਹੜੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦੀ ਹੈ ।

raddish-benefits

ਪੱਥਰੀ : ਪੱਥਰੀ ਦੇ ਮਰੀਜ਼ਾਂ ਲਈ ਇਹ ਰਾਮਬਾਣ ਵਰਗਾ ਕੰਮ ਕਰਦੀ ਹੈ । 35-40 ਗ੍ਰਾਮ ਮੂਲੀ ਦੇ ਬੀਜਾਂ ਨੂੰ ਅੱਧਾ ਕਿਲੋ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਕੇ ਪੀਓ। ਇਸ ਨਾਲ 10-12 ਦਿਨਾਂ ਵਿਚ ਪਿਸ਼ਾਬ ਮਾਰਗ ਦੀ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ। ਮੂਲੀ ਦਾ ਰਸ ਪੀਣ ਨਾਲ ਪਿੱਤੇ ‘ਚ ਪੱਥਰੀ ਵੀ ਨਹੀਂ ਬਣਦੀ।

ਗਠੀਆ: ਮੂਲੀ ਦੇ ਇਕ ਕੱਪ ਰਸ ਵਿਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ ਦਿਨ ਵਿਚ 2 ਵਾਰ ਪੀਣ ਨਾਲ ਅਤੇ ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਸ ਕੇ ਤਿਲਾਂ ਦੇ ਤੇਲ ਵਿਚ ਭੁੰਨ ਕੇ ਇਸ ਦਾ ਗਠੀਆ ਤੋਂ ਪ੍ਰਭਾਵਿਤ ਅੰਗਾਂ ‘ਤੇ ਲੇਪ ਕਰ ਕੇ ਪੱਟੀ ਬੰਨ੍ਹਣ ਨਾਲ ਗਠੀਏ ਵੇਲੇ ਬਹੁਤ ਫਾਇਦਾ ਮਿਲਦਾ ਹੈ।

ਹੋਰ ਪੜ੍ਹੋ : 

raddish-benefits

ਹੱਡੀਆਂ ਨੂੰ ਮਿਲਦਾ ਹੈ ਫਾਇਦਾ : ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।

ਚਿਹਰੇ ਦੇ ਦਾਗ, ਛਾਈਆਂ ਕਰਦੀ ਹੈ ਦੂਰ : ਭੋਜਨ ਵਿਚ ਪੋਟਾਸ਼ੀਅਮ ਦੀ ਕਮੀ ਹੋਣ ਨਾਲ ਚਿਹਰੇ ‘ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫਤਾ ਰੋਜ਼ਾਨਾ ਇਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ

raddish-benefits

ਵਾਲ ਨੂੰ ਝੜਨ ਤੋਂ ਰੋਕਦੀ ਹੈ : ਫਾਸਫੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

ਦੰਦ : ਰੋਜ਼ਾਨਾ ਮੂਲੀ ਦੇ ਪੱਤਿਆਂ ਤੇ ਸੁੱਕੇ ਪੱਤਿਆਂ ਨੂੰ ਨਿੰਬੂ ਦੇ ਰਸ ਵਿਚ ਪੀਹ ਕੇ ਗਰਮ ਕਰ ਕੇ ਲਗਾਉਂਦੇ ਰਹਿਣ ਨਾਲ ਕੁਝ ਹੀ ਦਿਨਾਂ ਵਿਚ ਫਾਇਦਾ ਮਿਲੇਗਾ।

ਬਿੱਛੂ ਦਾ ਕੱਟਣਾ: ਮੂਲੀ ਦੇ ਬੀਜ ‘ਚੋਂ ਇਕ ਗੋਲ ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਬਿੱਛੂ ਦੇ ਕੱਟੇ ਵਾਲੀ ਥਾਂ ‘ਤੇ ਚਿਪਕਾ ਦਿਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਦਰਦ ਤੇ ਜਲਣ ਤੋਂ ਛੁਟਕਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network