ਰੋਡੀਜ਼ ਫੇਮ ਰਘੂਰਾਮ ਦੇ ਘਰੇ ਆਉਣ ਵਾਲੀਆਂ ਨੇ ਖੁਸ਼ੀਆਂ, ਬਹੁਤ ਜਲਦ ਬਣਨ ਵਾਲੇ ਨੇ ਪਿਤਾ

written by Lajwinder kaur | October 19, 2019

ਟੀਵੀ ਦੇ ਰਿਐਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਜਿਹਨਾਂ ਨੂੰ ਜ਼ਿਆਦਾਤਰ ਲੋਕਾਂ ‘ਚ ਆਪਣੇ ਅੜੀਅਲ ਸੁਭਾਅ ਕਰਕੇ ਜਾਣੇ ਜਾਂਦੇ ਹਨ। ਰਘੂ ਬਹੁਤ ਬਹੁਤ ਜਲਦ ਪਿਤਾ ਬਣਨ ਵਾਲੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗਾਰਮ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਇਹ ਪ੍ਰੈਗਨੇਂਟ ਤੇ ਰੋਕਿੰਗ.. #ਬੇਬੀ ਮੂਨ’ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਨਤਾਲੀ ਡੀ ਲੁਸੀਓ ਨੂੰ ਟੈਗ ਕੀਤਾ ਗਿਆ ਹੈ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Pregnant and Rocking it!! ? #Babymoon @nataliediluccio

A post shared by Raghu Ram (@instaraghu) on

ਹੋਰ ਵੇਖੋ: ਜਨਮਦਿਨ ‘ਤੇ ਜਾਣੋ ਕਿਉਂ ਕਈ ਸਾਲ ਤੱਕ ਸੰਨੀ ਦਿਓਲ ਨੇ ਆਪਣੇ ਵਿਆਹ ‘ਤੇ ਪਾਇਆ ਸੀ ਪਰਦਾ

ਦੱਸ ਦਈਏ ਰਘੂਰਾਮ ਨੇ ਆਪਣੀ ਗਰਲ ਫਰੇਂਡ ਨਤਾਲੀ ਡੀ ਲੁਸੀਓ ਨਾਲ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਇਹ ਉਨ੍ਹਾਂ ਦਾ ਦੂਜਾ ਵਿਆਹ ਹੈ। ਰਘੂਰਾਮ ਟੀਵੀ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ਚ ਵੀ ਕੰਮ ਕਰ ਚੁੱਕੇ ਹਨ।

You may also like