ਸੋਨਾਲੀ ਫੋਗਾਟ ਦੇ ਦਿਹਾਂਤ ‘ਤੇ ਰਾਹੁਲ ਵੈਦਿਆ ਨੇ ਕੀਤੀ ਭਾਵੁਕ ਪੋਸਟ ਸਾਂਝੀ, ਕਿਹਾ ‘ਸੋਨਾਲੀ ਜੀ ਗਲਤ ਬਾਤ...’

written by Shaminder | August 23, 2022

ਸਿਆਸੀ ਆਗੂ ਅਤੇ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੀ ਸੋਨਾਲੀ ਫੋਗਾਟ (Sonali Phogat) ਦਾ ਦਿਹਾਂਤ  (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਟੀਵੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ । ਰਾਹੁਲ ਵੈਦਿਆ ਨੇ ਵੀ ਸੋਨਾਲੀ ਫੋਗਾਟ ਦੇ ਦਿਹਾਂਤ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਸੋਨਾਲੀ ਜੀ ਗਲਤ ਬਾਤ ਇਤਨੀ ਜਲਦੀ ਕੌਣ ਜਾਤਾ ਹੈ।

Sonali Fogat- image From twitter

ਹੋਰ ਪੜ੍ਹੋ : ਆਸਿਮ ਰਿਆਜ਼ ਦਾ ਛਲਕਿਆ ਦਰਦ, ਸਲਮਾਨ ਖ਼ਾਨ ਦਾ ਨਾਂਅ ਲਏ ਬਗੈਰ ਸਾਧਿਆ ਨਿਸ਼ਾਨਾ

ਅਭੀ ਤੋਂ ਮੈਂਨੇ ਆਪਕੇ ਘਰ ਆਨਾ ਥਾ ਹਰਿਆਣਾ’ । ਰਿਪ ਸੌਕਡ!ਰਾਹੁਲ ਵੈਦਿਆ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਟਵੀਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਦੱਸ ਦਈਏ ਕਿ ਸੋਨਾਲੀ ਫੋਗਾਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਦਾਕਾਰਾ ਕੀਤੀ ਸੀ । ਉਹ ਦੂਰਦਰਸ਼ਨ ਕੇਂਦਰ ‘ਤੇ ਵੀ ਕੰਮ ਕਰ ਚੁੱਕੀ ਸੀ ।

Sonali Fogat image From instagram

ਹੋਰ ਪੜ੍ਹੋ :  ਰਾਖੀ ਸਾਵੰਤ ਬੁਆਏ ਫ੍ਰੈਂਡ ਆਦਿਲ ਦੇ ਨਾਲ ਆਈ ਨਜ਼ਰ, ਕਿਹਾ ‘ਜਹਾਂ ਹਮ ਵਹਾਂ ਜੰਗਲ ਮੇਂ ਮੰਗਲ’

ਇਸ ਤਂ ਇਲਾਵਾ ਉਹ ਟਿਕਟੌਕ ਸਟਾਰ ਵੀ ਸੀ ।ਇਸ ਦੇ ਨਾਲ ਹੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੁਲਦੀਪ ਬਿਸ਼ਨੋਈ ਦੇ ਖਿਲਾਫ ਚੋਣ ਵੀ ਲੜ ਚੁੱਕੀ ਸੀ । ਹਾਲਾਂਕਿ ਇਨ੍ਹਾਂ ਚੋਣਾਂ ਦੇ ਦੌਰਾਨ ਉਸ ਨੂੰ ਹਾਰ ਦਾ ਵੀ ਸਾਹਮਣਾ ਵੀ ਕਰਨਾ ਪਿਆ ਸੀ ।

Image Source: Instagram

ਸੋਨਾਲੀ ਫੋਗਾਟ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ । ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਗੋਆ ‘ਚ ਛੁੱਟੀਆਂ ਮਨਾ ਰਹੀ ਸੀ ਅਤੇ ਉਸ ਦਾ ਉੱਥੇ ਹੀ ਦਿਹਾਂਤ ਹੋਇਆ ਹੈ । ਉਹ ਹਰਿਆਣਾ ਦੀ ਰਹਿਣ ਵਾਲੀ ਸੀ ਅਤੇ ਉਸ ਵੇਲੇ ਚਰਚਾ ‘ਚ ਆ ਗਈ ਸੀ ਜਦੋਂ ਉਸ ਨੇ ਇੱਕ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਸੀ ।

 

View this post on Instagram

 

A post shared by @sonalifogat

You may also like