ਰਾਜ ਬੱਬਰ ਤੇ ਪ੍ਰਤੀਕ ਬੱਬਰ ਹੋਏ ਭਾਵੁਕ, ਸਮਿਤਾ ਪਾਟਿਲ ਦੀ ਬਰਸੀ ‘ਤੇ ਪੋਸਟ ਪਾ ਕੇ ਕੀਤਾ ਯਾਦ

written by Lajwinder kaur | December 13, 2020

ਸਮਿਤਾ ਪਾਟਿਲ ਜਿੰਨੀ ਆਪਣੀਆਂ ਫ਼ਿਲਮਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ ਓਨੀਂ ਹੀ ਉਹ ਰਾਜ ਬੱਬਰ ਨਾਲ ਅਫੇਅਰ ਕਰਕੇ ਚਰਚਾ ਵਿੱਚ ਰਹਿੰਦੀ ਸੀ । ਸਮਿਤਾ ਪਾਟਿਲ ਦਾ ਫ਼ਿਲਮੀ ਸਫ਼ਰ ਸਿਰਫ਼ ਮਹਿਜ਼ 10 ਸਾਲ ਤੱਕ ਹੀ ਚੱਲਿਆ ਤੇ ਇੱਕ ਦਿਨ ਉਹਨਾਂ ਦੀ ਅਚਾਨਕ ਮੌਤ ਹੋ ਗਈ ।

inside pic of raj babbar remeber samita patil

ਅੱਸੀ ਦੇ ਦਹਾਕੇ ‘ਚ ਰਾਜ ਬੱਬਰ ਦੀ ਫ਼ਿਲਮੀ ਦੁਨੀਆਂ ‘ਚ ਪੂਰੀ ਚੜ੍ਹਾਈ ਸੀ ਤੇ ਉਨ੍ਹਾਂ ਦੀ ਲੁੱਕ ਦੀਆਂ ਕੁੜੀਆਂ ਦੀਵਾਨੀਆਂ ਸਨ।  ਪਰ ਰਾਜ ਬੱਬਰ ਦਾ ਦਿਲ ਬਾਲੀਵੁੱਡ ਦੀ ਸੰਜੀਦਾ ਅਦਾਕਾਰਾ ਸਮਿਤਾ ਪਾਟਿਲ ਉੱਤੇ ਆ ਗਿਆ ਸੀ। ਉਨ੍ਹਾਂ ਨੇ ਸਮਿਤਾ ਪਾਟਿਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਪਾਇਆ, ਕਿਉਂਕਿ ਸਮਿਤਾ ਮਹਿਜ਼ 31 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ। ਸਮਿਤਾ ਪਾਟਿਲ ਤੋਂ ਰੱਜ ਬੱਬਰ ਦਾ ਇੱਕ ਪੁੱਤਰ ਪ੍ਰਤੀਕ ਬੱਬਰ ਹੈ।

inside pic of partik babbar with family

ਅੱਜ ਸਮਿਤਾ ਪਾਟਿਲ ਦੀ 34ਵੀਂ ਬਰਸੀ ਹੈ । ਰਾਜ ਬੱਬਰ ਤੇ ਬੇਟੇ ਪ੍ਰਤਿਕ ਬੱਬਰ ਨੇ ਭਾਵੁਕ ਪੋਸਟ ਪਾਉਂਦੇ ਹੋਏ ਸਮਿਤਾ ਪਾਟਿਲ ਨੂੰ ਯਾਦ ਕੀਤਾ ਹੈ ।

partik babbar emotional post on mother's death anniversary

 

 

View this post on Instagram

 

A post shared by Raj Babbar (@rajbabbarmp)

 

You may also like