Raj Kapoor Birthday: ਕਰਿਸ਼ਮਾ ਕਪੂਰ ਨੇ ਆਪਣੇ ਦਾਦੇ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

Reported by: PTC Punjabi Desk | Edited by: Lajwinder kaur  |  December 14th 2021 04:25 PM |  Updated: December 14th 2021 04:25 PM

Raj Kapoor Birthday: ਕਰਿਸ਼ਮਾ ਕਪੂਰ ਨੇ ਆਪਣੇ ਦਾਦੇ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਹਿੰਦੀ ਸਿਨੇਮਾ ਨੂੰ ਦੁਨੀਆ ਭਰ ਵਿੱਚ ਇੱਕ ਵੱਖਰੀ ਪਛਾਣ ਦੇਣ ਵਾਲੇ ਐਕਟਰ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦੀਆਂ ਯਾਦਾਂ ਰਹਿੰਦੀਆਂ ਦੁਨੀਆ ਤੱਕ ਰਹਿਣਗੀਆਂ। 10 ਸਾਲ ਦੀ ਉਮਰ 'ਚ ਫ਼ਿਲਮ 'ਇਨਕਲਾਬ' ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜ ਕਪੂਰ ਦੀ ਜ਼ਿੰਦਗੀ ਵੀ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਸੀ। ਅੱਜ ਦਿੱਗਜ ਐਕਟਰ ਰਾਜ ਕਪੂਰ ਸਾਬ ਦਾ ਜਨਮਦਿਨ ਹੈ (Raj Kapoor Birthday)। 14 ਦਸੰਬਰ 1924 ਨੂੰ ਪੇਸ਼ਾਵਰ (ਪਾਕਿਸਤਾਨ) ਵਿੱਚ ਜਨਮੇ ਰਾਜ ਕਪੂਰ ਦਾ ਜਨਮ ਪ੍ਰਿਥਵੀਰਾਜ ਕਪੂਰ ਦੇ ਘਰ ਹੋਇਆ ਸੀ। ਅੱਜ ਇਸ ਦਿੱਗਜ ਐਕਟਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ।

raj kapoor pic

ਹੋਰ ਪੜ੍ਹੋ : Miss Universe 2021: ਜਾਣੋ ਹਰਨਾਜ਼ ਸੰਧੂ ਦੇ ਸਿਰ ‘ਤੇ ਸੱਜੇ ਤਾਜ ‘ਚ ਜੜੇ ਹੋਏ ਨੇ ਕਿੰਨੇ ਹੀਰੇ ਅਤੇ ਨਾਲ ਹੀ ਕਿਹੜੀਆਂ ਮਿਲਣਗੀਆਂ ਸੁਵਿਧਾਵਾਂ

ਉਨ੍ਹਾਂ ਦੀ ਪੋਤੀ ਕਰਿਸ਼ਮਾ ਕਪੂਰ Karisma Kapoor ਨੇ ਵੀ ਆਪਣੇ ਦਾਦੇ ਨੂੰ ਬਰਥ ਐਨੀਵਰਸਿਰੀ ਤੇ ਯਾਦ ਕਰਦੇ ਹੋਏ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋਏ ਨੰਨ੍ਹੀ ਕਰਿਸ਼ਮਾ ਆਪਣੇ ਦਾਦੇ ਰਾਜ ਕਪੂਰ ਨੂੰ ਜੱਫੀ ਪਾ ਕੇ ਖੜ੍ਹੀ ਹੋਈ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਅਨੰਤ ਪਿਆਰ... ਦਾਦਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦੇ ਹੋਏ..’ । ਇਸ ਅਣਦੇਖੀ ਤਸਵੀਰ ਦੇ ਨਾਲ ਕਰਿਸ਼ਮਾ ਨੇ ਆਪਣੇ ਦਾਦੇ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਹਰ ਬੱਚੇ ਲਈ ਆਪਣੇ ਵਡੇਰਿਆਂ ਦੇ ਨਾਲ ਬਿਤਾਏ ਅਣਮੁੱਲ ਪਲ ਬਹੁਤ ਹੀ ਖ਼ਾਸ ਹੁੰਦੇ ਨੇ ਅਤੇ ਇਹ ਯਾਦਾਂ ਹਮੇਸ਼ਾ ਜ਼ਹਿਨ ‘ਚ ਤਾਜਾ ਰਹਿੰਦੀਆਂ ਨੇ।  ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਮਰਹੂਮ ਰਾਜ ਕਪੂਰ ਨੂੰ ਯਾਦ ਕਰ ਰਹੇ ਨੇ।

ਹੋਰ ਪੜ੍ਹੋ : ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

kapoor family

ਰਾਜ ਕਪੂਰ ਦਾ ਪੂਰਾ ਪਰਿਵਾਰ ਫ਼ਿਲਮੀ ਜਗਤ ਦੇ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਦੀ ਅਗਲੀ ਪੀੜੀ ਵੀ ਹਿੰਦੀ ਫ਼ਿਲਮਾਂ ਚ ਕੰਮ ਕਰ ਰਹੀ ਹੈ। ਕਰਿਸ਼ਮਾ ਕਪੂਰ ਵੀ ਨੱਬੇ ਦੇ ਦਹਾਕੇ ‘ਚ ਚੋਟੀ ਦੀਆਂ ਹੀਰੋਇਨਾਂ ‘ਚੋਂ ਇੱਕ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਬੇਸ਼ੱਕ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network