ਰਾਜ ਕੌਸ਼ਲ ਤੇ ਮੰਦਿਰਾ ਬੇਦੀ ਨੇ ਵੈਲੇਂਨਟਾਈਨ ਡੇਅ ਦੇ ਮੌਕੇ ’ਤੇ ਕਰਵਾਇਆ ਸੀ ਵਿਆਹ

written by Rupinder Kaler | June 30, 2021

ਰਾਜ ਕੌਸ਼ਲ ਦੀ ਮੌਤ ਤੋਂ ਬਾਅਦ ਮੰਦਿਰਾ ਬੇਦੀ ਪੂਰੀ ਤਰ੍ਹਾਂ ਟੁੱਟ ਗਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਮੰਦਰਾ ਬੇਦੀ ਤੇ ਰਾਜ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਸੀ । ਦੋਹਾਂ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਵਿੱਚ ਹੋਈ ਸੀ ।

ਹੋਰ ਪੜ੍ਹੋ :

ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਦਾ ਹੋਇਆ ਅੰਤਿਮ ਸਸਕਾਰ

Raj Kaushal-Mandira Bedi

ਮੰਦਿਰਾ ਉੱਥੇ ਆਡੀਸ਼ਨ ਦੇਣ ਪਹੁੰਚੀ ਸੀ ਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਸਨ । ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ । ਰਾਜ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੰਦਿਰਾ ਨਾਲ ਜਦੋਂ ਉਹ ਤੀਜੀ ਵਾਰ ਮਿਲੇ ਸਨ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਦੋਵੇਂ ਇੱਕ ਦੂਜੇ ਲਈ ਬਣੇ ਹਨ ।

1996 ਵਿੱਚ ਦੋਹਾਂ ਦਾ ਰਿਲੇਸ਼ਨਸ਼ਿਪ ਸੀਰੀਅਸ ਹੋ ਗਿਆ ਸੀ । ਮੰਦਿਰਾ ਨੇ 14 ਫਰਵਰੀ 1999 ਵਿੱਚ ਰਾਜ ਦੇ ਨਾਲ ਵਿਆਹ ਕਰਵਾਇਆ ਸੀ । ਮੰਦਿਰਾ ਨੇ ਇਹ ਵਿਆਹ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਕਰਵਾਇਆ ਸੀ ਕਿਉਂਕਿ ਮੰਦਿਰਾ ਦੇ ਮਾਤਾ ਪਿਤਾ ਉਸ ਦਾ ਵਿਆਹ ਕਿਤੇ ਹੋਰ ਕਰਵਾਉਣਾ ਚਾਹੁੰਦੇ ਸਨ ।

 

View this post on Instagram

 

A post shared by Mandira Bedi (@mandirabedi)

ਖਬਰਾਂ ਮੁਤਾਬਿਕ ਮੰਦਿਰਾ ਵਿਆਹ ਤੋਂ ਤੁਰੰਤ ਬਾਅਦ ਮਾਂ ਨਹੀਂ ਸੀ ਬਣਨਾ ਚਾਹੁੰਦੀ । ਮੰਦਰਾ ਦੇ ਇਸ ਫੈਸਲੇ ਦਾ ਰਾਜ ਨੇ ਵੀ ਸਮਰਥਨ ਕੀਤਾ ਸੀ । ਵਿਆਹ ਤੋਂ 12 ਸਾਲ ਬਾਅਦ ਮੰਦਿਰਾ ਨੇ ਬੇਟੇ ਨੂੰ ਜਨਮ ਦਿੱਤਾ ।

You may also like