ਰਾਜ ਰਣਜੋਧ ਅਤੇ ਦਿਲਜੀਤ ਦੋਸਾਂਝ ਆਪਣੇ ਚੱਕਵੇਂ ਗੀਤ ‘VIP’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | March 14, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਪੂਰਾ ਬੋਲ ਬਾਲਾ ਹੈ। ਹਰ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਹੁੰਦੇ ਨੇ। ਜੀ ਹਾਂ ਪ੍ਰਸ਼ੰਸਕ ਜੋ ਕਿ ਬਹੁਤ ਹੀ ਬੇਸਬਰੀ ਦੇ ਨਾਲ ਰਾਜ ਰਣਜੋਧ ਤੇ ਦਿਲਜੀਤ ਦੋਸਾਂਝ ਦੇ ‘ਵੀਆਈਪੀ’ (VIP) ਗਾਣੇ ਦਾ ਇੰਤਜ਼ਾਰ ਕਰ ਰਹੇ ਸਨ (RAJ RANJODH ft DILJIT DOSANJH)। ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਤੇ ਇਹ ਗੀਤ ਦਰਸ਼ਕਾਂ ਦੀ ਨਜ਼ਰ ਹੋ ਚੁੱਕਿਆ ਹੈ। ‘ਵੀਆਈਪੀ’ ਗੀਤ ਨੂੰ ਰਾਜ ਰਣਜੋਧ ਤੇ ਦਿਲਜੀਤ ਦੋਸਾਂਝ ਨੇ ਮਿਲਕੇ ਗਾਇਆ ਹੈ।

ਹੋਰ ਪੜ੍ਹੋ : ਨਵਰਾਜ ਹੰਸ ਹੋਏ ਸੜਕ ਹਾਦਸੇ ਦਾ ਸ਼ਿਕਾਰ, ਨਵੀਂ ਰੇਂਜ ਰੋਵਰ ਕਾਰ ਦੀਆਂ ਉੱਡੀਆਂ ਧੱਜੀਆਂ, ਗਾਇਕ ਨੇ ਪੋਸਟ ਪਾ ਦੇ ਦੱਸਿਆ ਸਿਹਤ ਦਾ ਹਾਲ

diljit dosanjh and raj ranjodh

ਪੰਜਾਬੀਆਂ ਦੇ ਕੂਲ ਅੰਦਾਜ਼ ਦੀਆਂ ਤਾਰੀਫਾਂ ਕਰਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗੀਤ ਨੂੰ ਲਿਖਿਆ ਰਾਜ ਰਣਜੋਧ ਨੇ ਹੀ ਹੈ ਤੇ ਮਿਊਜ਼ਕ ਯੇਹ ਪਰੂਫ ਨੇ ਦਿੱਤਾ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ, ਰਾਜ ਰਣਜੋਧ ਤੇ ਕੁਝ ਵਿਦੇਸ਼ੀ ਮਾਡਲਾਂ ਵੀ ਨਜ਼ਰ ਆ ਰਹੀਆਂ ਹਨ। ਇਸ ਆਰਟੀਕਲ ਦੇ ਅੰਤ ‘ਚ ਦਿੱਤੇ ਲਿੰਕ ਉੱਤੇ ਜਾ ਕੇ ਤੁਸੀਂ ਇਸ ਗੀਤ ਦਾ ਅਨੰਦ ਲੈ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ ‘ਚ ਦੱਸ ਸਕਦੇ ਹੋ।

ਹੋਰ ਪੜ੍ਹੋ : Chakda ‘Xpress: ਅਨੁਸ਼ਕਾ ਸ਼ਰਮਾ ਝੂਲਨ ਗੋਸਵਾਮੀ ਦੀ ਬਾਇਓਪਿਕ ਲਈ ਵਹਾਅ ਰਹੀ ਹੈ ਖੂਬ ਪਸੀਨਾ, ਅਭਿਆਸ ਦਾ ਵੀਡੀਓ ਕੀਤਾ ਸਾਂਝਾ

inside image of raj ranjodh song vip

ਦੱਸ ਦਈਏ ਰਾਜ ਰਣਜੋਧ ਤੇ ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਨੇ। ਰਾਜ ਰਣਜੋਧ ਵਧੀਆ ਗੀਤਕਾਰ ਹੋਣ ਦੇ ਨਾਲ ਕਮਾਲ ਦੇ ਗਾਇਕ ਵੀ ਨੇ। ਉਨ੍ਹਾਂ ਨੇ ਲਿਖੇ ਗੀਤ ਗਾ ਕੇ ਕਈ ਗਾਇਕਾਂ ਨੇ ਪ੍ਰਸਿੱਧੀ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ਚ ਗੀਤ ਗਾ ਚੁੱਕੇ ਹਨ। ਉਧਰ ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਅਤੇ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਨੇ। ਦਰਸ਼ਕਾਂ ਉਨ੍ਹਾਂ ਦੇ ਗੀਤਾਂ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਦੇ ਵੀ ਫੈਨ। ਦਿਲਜੀਤ ਦੋਸਾਂਝ ਬਾਲੀਵੁੱਡ ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਪਿਛਲੇ ਸਾਲ ਉਹ ਮੂਨ ਚਾਈਲਡ ਏਰਾ ਵਰਗੀ ਕਮਾਲ ਦੀ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਹੌਸਲਾ ਰੱਖ ਫ਼ਿਲਮ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

New Punjabi Song 

You may also like