ਕੁਝ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਬਲਵੀਰ ਬੋਪਾਰਾਏ, ਗੀਤਕਾਰ ਰਾਜ ਰਣਜੋਧ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

written by Lajwinder kaur | April 18, 2021 12:50pm

ਪੰਜਾਬੀ ਗੀਤਕਾਰ ਤੇ ਗਾਇਕ ਰਾਜ ਰਣਜੋਧ ਜੋ ਕਿ ਸੋਸ਼ਲ ਮੀਡੀਆ ਉੱਤੇ ਘੱਟ ਵੱਧ ਹੀ ਨਜ਼ਰ ਆਉਂਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

balvir vopraya

ਹੋਰ ਪੜ੍ਹੋ  : ਰਣਜੀਤ ਬਾਵਾ ਦੇ ਜੋਸ਼ੀਲੇ ਕਿਸਾਨੀ ਗੀਤ ‘ਤੇ ਨਵਾਂ ਵਿਆਹਿਆ ਜੋੜਾ ਹੱਥ ‘ਚ ਕਿਸਾਨੀ ਝੰਡਾ ਲੈ ਕੇ ਭੰਗੜਾ ਪਾਉਂਦਾ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

inside image of raj ranjodh with balvir boparai

ਜੀ ਹਾਂ ‘ਦੇ ਲੈ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ’ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ (Balvir Boparai) ਨੇ ਨਾਲ ਖਾਸ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘one and only @balvirboparai ਵੀਰਾ ’ । ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ।

raj ranjodh image

ਬਲਵੀਰ ਬੋਪਾਰਾਏ ਇੱਕ ਅਜਿਹਾ ਗਾਇਕ ਅਤੇ ਗੀਤਕਾਰ ਜਿਸ ਨੇ ਜੋ ਵੀ ਲਿਖਿਆ ਅਤੇ ਗਾਇਆ ਉਹ ਹਿੱਟ ਰਿਹਾ । ਉਸ ਦੀ ਕਲਮ ਨੇ ਅਨੇਕਾਂ ਹੀ ਹਿੱਟ ਗੀਤਾਂ ਨੂੰ ਸਿਰਜਿਆ । ਉਸ ਦੇ ਗੀਤਾਂ ਨਾਲ ਕਈ ਗਾਇਕ ਹਿੱਟ ਹੋਏ । ਦਿਲਜੀਤ ਦੋਸਾਂਝ,ਰਣਜੀਤ ਮਣੀ,ਜੈਜ਼ੀ ਬੀ,ਦਿਲਸ਼ਾਦ ਅਖ਼ਤਰ, ਕੁਲਵਿੰਦਰ ਢਿੱਲੋਂ ਸਣੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏੇ ਨੇ। ਰਾਜ ਰਣਜੋਧ ਨੇ ਵੀ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਵੀ ਕਈ ਨਾਮੀ ਗਾਇਕ ਗਾ ਚੁੱਕੇ ਨੇ।

 

 

View this post on Instagram

 

A post shared by Raj Ranjodh (@rajranjodhofficial)

You may also like