Advertisment

ਫ਼ਿਲਮ ਦੇ ਸੈੱਟ ’ਤੇ ਰਾਜੇਸ਼ ਖੰਨਾ ਇਸ ਤਰ੍ਹਾਂ ਅਮਿਤਾਬ ਬੱਚਨ ਦੀ ਕਰਦੇ ਸਨ ਬੇਇੱਜ਼ਤੀ, ਜਯਾ ਬੱਚਨ ਨੇ ਦਿੱਤਾ ਸੀ ਕਰਾਰਾ ਜਵਾਬ

author-image
By Rupinder Kaler
New Update
ਫ਼ਿਲਮ ਦੇ ਸੈੱਟ ’ਤੇ ਰਾਜੇਸ਼ ਖੰਨਾ ਇਸ ਤਰ੍ਹਾਂ ਅਮਿਤਾਬ ਬੱਚਨ ਦੀ ਕਰਦੇ ਸਨ ਬੇਇੱਜ਼ਤੀ, ਜਯਾ ਬੱਚਨ ਨੇ ਦਿੱਤਾ ਸੀ ਕਰਾਰਾ ਜਵਾਬ
Advertisment
ਅਮਿਤਾਬ ਬੱਚਨ ਅਤੇ ਰਾਜੇਸ਼ ਖੰਨਾ ਨੇ ਇੱਕਠੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਅਮਿਤਾਬ ਬੱਚਨ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਰਾਜੇਸ਼ ਖੰਨਾ ਸੁਪਰ ਸਟਾਰ ਸਨ । ਰਾਜੇਸ਼ ਖੰਨਾ ਨੇ ‘ਨਮਕ ਹਰਾਮ’ ਦੇ ਪ੍ਰੀਮੀਅਰ ਦੌਰਾਨ ਰਿਸ਼ੀਕੇਸ਼ ਮੁਖਰਜੀ ਨੂੰ ਕਿਹਾ ਸੀ ਕਿ ਉਹਨਾਂ ਦਾ ਸਮਾਂ ਖਤਮ ਹੋ ਰਿਹਾ ਹੈ ਤੇ ਅਮਿਤਾਬ ਨਵੇਂ ਸੁਪਰ ਸਟਾਰ ਹੋਣਗੇ । https://www.instagram.com/p/B_19ra2hPqL/ ਪਰ ਤੁਸੀਂ ਇਹ ਜਾਣਕੇ ਹੈਰਾਨ ਹੋਵੋਗੇ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਾਜੇਸ਼ ਖੰਨਾ ਨੇ ਅਮਿਤਾਬ ਬੱਚਨ ਦੀ ਬੇਇੱਜ਼ਤੀ ਕੀਤੀ ਸੀ ਤੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਸੀ । ਫ਼ਿਲਮੀ ਪੱਤਰਕਾਰ ਅਲੀ ਪੀਟਰ ਜਾਨ ਮੁਤਾਬਿਕ, ਅਮਿਤਾਬ ਬੱਚਨ ਫ਼ਿਲਮ ‘ਬਾਵਰਚੀ’ ਦੇ ਸੈੱਟ ਤੇ ਜਯਾ ਬੱਚਨ ਨੂੰ ਮਿਲਣ ਲਈ ਆਉਂਦੇ ਸਨ, ਉਸ ਸਮੇਂ ਰਾਜੇਸ਼ ਖੰਨਾ ਨੂੰ ਵਾਰ ਵਾਰ ਅਮਿਤਾਬ ਬੱਚਨ ਦਾ ਅਪਮਾਨ ਕਰਦੇ ਹੋਏ ਦੇਖਿਆ ਗਿਆ ਸੀ । publive-image ਅਮਿਤਾਬ ਬੱਚਨ ਸੈੱਟ ਤੇ ਗਰਲ ਫ੍ਰੈਡ ਜਯਾ ਤੇ ਅਸਰਾਨੀ ਵਰਗੇ ਦੋਸਤਾਂ ਨਾਲ ਹੈਂਗਆਉਟ ਕਰਦੇ ਸਨ । ਉਸੇ ਦੌਰਾਨ ਰਾਜੇਸ਼ ਖੰਨਾ ਅਮਿਤਾਬ ਨੂੰ ਤਾਹਨਾ ਮਾਰਦੇ ਸਨ । ਇੱਥੋਂ ਤੱਕ ਕਿ ਰਾਜੇਸ਼ ਖੰਨਾ ਨੇ ਅਮਿਤਾਬ ਨੂੰ ਮਨਹੂਸ ਤੇ ਬਦਕਿਸਮਤ ਤੱਕ ਕਹਿ ਦਿੱਤਾ ਸੀ । ਇਹਨਾਂ ਗੱਲਾਂ ਤੋਂ ਜਯਾ ਨੂੰ ਕਾਫੀ ਗੁੱਸਾ ਵੀ ਆਇਆ ਸੀ । ਜਿਸ ਤੋਂ ਬਾਅਦ ਜਯਾ ਨੇ ਕਿਹਾ ਸੀ ‘ਇੱਕ ਦਿਨ ਦੁਨੀਆ ਦੇਖੇਗੀ ਕਿ ਇਹ ਆਦਮੀ (ਅਮਿਤਾਬ) ਕਿੱਥੇ ਹੋਵੇਗਾ ਤੇ ਖੰਨਾ ਕਿੱਥੇ ਹੋਵੇਗਾ’ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment