ਰਾਜਕੁਮਾਰ ਰਾਓ ਸ਼ਹਿਨਾਜ਼ ਗਿੱਲ ਦੇ ਨਾਲ ਗਿੱਧਾ ਪਾਉਂਦੇ ਆਏ ਨਜ਼ਰ, ਦੇਖੋ ਵੀਡੀਓ

written by Lajwinder kaur | November 11, 2022 11:05am

Shehnaaz Gill and Rajkummar Rao dance Video: ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਬਹੁਤ ਜਲਦ ਆਪਣੇ ਨਵੇਂ ਚੈਟ ਸ਼ੋਅ ‘ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ ਦੇਸੀ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪਹਿਲੇ ਮਹਿਮਾਨ ਰਾਜਕੁਮਾਰ ਰਾਓ ਦੇ ਨਾਲ ਪਹਿਲਾ ਐਪੀਸੋਡ ਸ਼ੂਟ ਪੂਰਾ ਕੀਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਸਨ। ਹੁਣ ਐਕਟਰ ਰਾਜਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਮਜ਼ੇਦਾਰ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਮਲਾਇਕਾ ਅਰੋੜਾ ਨੇ ਗੁਪਚੁਪ ਅਰਜੁਨ ਕਪੂਰ ਨਾਲ ਕਰਵਾ ਲਈ ਹੈ ਮੰਗਣੀ? ਪ੍ਰਸ਼ੰਸਕ ਅਤੇ ਨਾਮੀ ਕਲਾਕਾਰ ਦੇ ਰਹੇ ਨੇ ਵਧਾਈਆਂ

Image Source: Instagram

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਰਾਜਕੁਮਾਰ ਰਾਓ ਅਤੇ ਸ਼ਹਿਨਾਜ਼ ਗਿੱਲ ਦੇ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਮੋਨਿਕਾ ਓ ਮਾਈ ਡਾਰਲਿੰਗ' ਦੇ ਗੀਤ ਲਵ ਯੂ ਸੋ ਮਚ ਉੱਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ਵਿੱਚ ਦੋਵੇਂ ਜਾਣੇ ਗਿੱਧਾ ਵੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਜਕੁਮਾਰ ਰਾਓ ਨੇ ਲਿਖਿਆ ਹੈ- ‘Monica Shehnaaz Monica Shehnaaz, ਕਿਸ ਪੇ ਧਿਆਨ ਦੂ? ...ਬਹੁਤ ਮਜ਼ਾ ਆਇਆ ਆਪਸੇ ਬਾਤ ਕਰਕੇ ਅਤੇ ਤੁਹਾਡੇ ਨਾਲ ਮੇਰੇ ਇੱਕ ਪਸੰਦੀਦਾ ਟਰੈਕ 'ਤੇ ਡਾਂਸ ਕਰਨ ਲਈ ...ਮੈਨੂੰ ਆਪਣੇ ਸ਼ੋਅ ਵਿੱਚ ਬੁਲਾਉਣ ਲਈ ਤੁਹਾਡਾ ਧੰਨਵਾਦ, ਬਹੁਤ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ ♥️✨@shehnaazgill’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਵੀ ਕਮੈਂਟ ਕਰਕੇ ਦੋਵਾਂ ਦੀ ਖੂਬ ਤਾਰੀਫ ਕਰ ਰਹੇ ਹਨ।

inside image of shehnaaz and raj kumar rao Image Source: Instagram

ਜੇ ਗੱਲ ਕਰੀਏ 'ਮੋਨਿਕਾ ਓ ਮਾਈ ਡਾਰਲਿੰਗ' ਫ਼ਿਲਮ ਦੀ ਤਾਂ ਉਸ ਵਿੱਚਰਾਜਕੁਮਾਰ ਰਾਓ ਦੇ ਨਾਲ ਹੁਮਾ ਕੁਰੈਸ਼ੀ ਅਤੇ ਰਾਧਿਕਾ ਆਪਟੇ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 11 ਨਵੰਬਰ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਨਾਜ਼ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ।

Diwali 2022: Shehnaaz Gill greets her fans on Diwali, shares ethnic vibes Image Source: Instagram

 

View this post on Instagram

 

A post shared by RajKummar Rao (@rajkummar_rao)

You may also like