ਰਾਜਕੁਮਾਰ ਰਾਓ ਵੂਮੈਨਸ ਡੇਅ 'ਤੇ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਲਿਖਿਆ ਬਹੁਤ ਹੀ ਖ਼ਾਸ ਨੋਟ
ਅੱਜ ਵਿਸ਼ਵ ਭਰ ਵਿੱਚ ਇੰਟਰਨੈਸ਼ਨਲ ਵੂਮੈਨਸ ਡੇਅ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿਥੇ ਵੱਖ-ਵੱਖ ਥਾਂ ਉੱਤੇ ਵੂਮੈਨਸ ਡੇਅ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਬਾਲੀਵੁੱਡ ਸੈਲੇਬਸ ਵੀ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਮਿਲ ਕੇ ਵੂਮੈਨਸ ਡੇਅ ਦਾ ਇਹ ਖ਼ਾਸ ਦਿਨ ਮਨਾ ਰਹੇ ਹਨ । ਇਸ ਮੌਕੇ ਮਸ਼ਹੂਰ ਅਦਾਕਾਰ ਰਾਜ ਕੁਮਾਰ ਰਾਓ ਵੀ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ।
ਰਾਜਕੁਮਾਰ ਰਾਓ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੇ ਹਨ, ਉਹ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਪੋਸਟ ਕਰਦੇ ਰਹਿੰਦੇ ਹਨ। ਅੱਜ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਰਾਜਕੁਮਾਰ ਰਾਓ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਬੇਹੱਦ ਭਾਵੁਕ ਹੋ ਗਏ।
ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੀ ਮਾਂ ਲਈ ਇੱਕ ਭਾਵੁਕ ਨੋਟ ਲਿਖਿਆ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਖੂਬਸੂਰਤ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਮਾਂ ਦੀ ਫੋਟੋ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ।
ਰਾਜਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਅਦਾਕਾਰ ਦੇ ਵਿਆਹ ਦੀ ਹੈ। ਇਸ ਤਸਵੀਰ ਵਿੱਚ ਰਾਜਕੁਮਾਰ ਲਾੜਾ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਇੱਕ ਹੱਥ ਵਿੱਚ ਆਪਣੀ ਮਾਂ ਦੀ ਤਸਵੀਰ ਫੜੀ ਹੋਈ ਹੈ। ਇਸ ਦੇ ਨਾਲ ਹੀ ਦੂਜੇ ਹੱਥ ਨਾਲ ਉਹ ਆਪਣੀ ਮਾਂ ਨੂੰ ਫਲਾਇੰਗ ਕਿੱਸ ਕਰ ਰਹੀ ਹੈ। ਇਸ ਦੌਰਾਨ ਅਦਾਕਾਰ ਦੇ ਚਿਹਰੇ 'ਤੇ ਮਿੱਠੀ ਮੁਸਕਰਾਹਟ ਹੈ। ਇਸ ਤਸਵੀਰ 'ਚ ਪਤਰਾਲੇਖਾ ਦੀ ਝਲਕ ਵੀ ਦੇਖੀ ਜਾ ਸਕਦੀ ਹੈ। ਪਤਰਾਲੇਖਾ ਆਪਣੇ ਲਾਲ ਲਹਿੰਗਾ ਵਿੱਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਰਾਜ ਕੁਮਾਰ ਰਾਓ ਨੇ ਸਾਦਗੀ ਨਾਲ ਮਨਾਇਆ ਪਤਨੀ ਦਾ ਜਨਮ ਦਿਨ, ਤਸਵੀਰਾਂ ਵਾਇਰਲ
ਰਾਜਕੁਮਾਰ ਰਾਓ ਨੇ ਇਸ ਤਸਵੀਰ ਦੇ ਨਾਲ ਇੱਕ ਪਿਆਰਾ ਨੋਟ ਲਿਖਿਆ ਹੈ, ਜਿਸ ਰਾਹੀਂ ਉਸ ਨੇ ਦੱਸਿਆ ਹੈ ਕਿ ਉਹ ਆਪਣੀ ਮਾਂ ਨੂੰ ਬਹੁਤ ਯਾਦ ਕਰਦੇ ਹਨ। ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, 'ਮਾਂ, ਤੁਹਾਨੂੰ ਛੱਡੇ ਛੇ ਸਾਲ ਹੋ ਗਏ ਹਨ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ। ਮੈਂ ਤੈਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਅਗਵਾਈ ਕਰਨ, ਸੁਰੱਖਿਆ ਕਰਨ ਅਤੇ ਪ੍ਰਾਰਥਨਾ ਕਰਨ ਲਈ ਇੱਥੇ ਹੋ। ਮੈਨੂੰ ਆਪਣੇ ਆਪ 'ਤੇ ਮਾਣ ਹੈ ਕਿ ਮੈਂ ਤੁਹਾਡਾ ਪੁੱਤਰ ਹਾਂ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਨੂੰ ਮਾਣ ਮਹਿਸੂਸ ਕਰ ਸਕਾਂ। ਤੁਸੀਂ ਹਮੇਸ਼ਾ ਮੇਰੇ ਹੀਰੋ ਰਹੋਗੇ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮਾਂ।
ਰਾਜਕੁਮਾਰ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਇਸ ਪੋਸਟ ਨੂੰ ਪਸੰਦ ਕਰ ਰਹੇ ਹਨ।
View this post on Instagram