ਰਾਜ ਕੁਮਾਰ ਰਾਓ ਤੇ ਕੰਗਨਾ ਰਣੌਤ ਦੀ ਫ਼ਿਲਮ ‘ਮੈਂਟਲ ਹੈ ਕਯਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

written by Lajwinder kaur | April 17, 2019

ਬਾਲੀਵੁੱਡ ਦੀ ਮੋਸਟ ਆਵੇਟਡ ਫ਼ਿਲਮ ‘ਮੈਂਟਲ ਹੈ ਕਯਾ’ ਦਾ ਨਵਾਂ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਰਾਜ ਕੁਮਾਰ ਰਾਓ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲਰ ਰਾਹੀਂ ਪੋਸਟਰ ਸ਼ੇਅਰ ਕੀਤਾ ਹੈ ਤੇ ਨਾਲ ਲਿਖਿਆ ਹੈ, ‘Madness has made its cut! Catch Mental Hai Kya in theatres on 21st June 2019...’  

ਹੋਰ ਵੇਖੋ:ਮੈਡਮ ਤੁਸਾਦ ‘ਚ ਦਿਲਜੀਤ ਦੋਸਾਂਝ ਨੂੰ ਦੇਖ ਕੇ ਫੈਨਜ਼ ਹੋਏ ਭਾਵੁਕ, ਦੇਖੋ ਵੀਡੀਓ ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਵੱਖਰੇ ਅੰਦਾਜ਼ ਦਾ ਹੈ। ਪੋਸਟਰ 'ਚ ਫ਼ਿਲਮ ਦੇ ਮੁੱਖ ਕਲਾਕਾਰ ਰਾਜ ਕੁਮਾਰ ਰਾਓ ਅਤੇ ਕੰਗਨਾ ਰਣੌਤ ਨਜ਼ਰ ਆ ਰਹੇ ਹਨ। ਦੋਵੇਂ ਇੱਕ-ਦੂਜੇ ਨੂੰ ਜੀਭ ਨਾਲ ਚਿੜਾਉਂਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੀ ਪਾਗਲ ਪੰਤੀ ਵਾਲੀ ਲੁੱਕ ‘ਚ ਦਿਖਾਈ ਦੇ ਰਹੇ ਹਨ। ਦੋਵਾਂ ਦੀ ਇਹ ਜੋੜੀ ਸਾਲ 2014 ‘ਚ ਆਈ ਸੁਪਰ ਹਿੱਟ ਫ਼ਿਲਮ ‘ਕੁਈਨ’ ‘ਚ ਵੀ ਕਮਾਲ ਦਿਖਾ ਚੁੱਕੀ ਹੈ। ਕੰਗਨਾ ਰਣੌਤ ‘ਮਣਿਕਰਨਿਕਾ: ਦ ਕੁਈਨ ਆਫ ਝਾਂਸੀ’ ਕਰਕੇ ਚਰਚਾ ‘ਚ ਛਾਈ ਰਹੀ ਹੈ। ‘ਮੈਂਟਲ ਹੈ ਕਯਾ’ ਫ਼ਿਲਮ 21 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਹੁਣ ਦੇਖਣ ਇਹ ਹੋਵੇਗਾ ਇਕ ਵਾਰ ਫੇਰ ਤੋਂ ਇਸ ਜੋੜੀ ਦਾ ਜਾਦੂ ਚੱਲ ਪਾਵੇਗਾ ਜਾਂ ਨਹੀਂ।

0 Comments
0

You may also like