ਰਾਜਪਾਲ ਯਾਦਵ ਨੇ ਗੀਤ ‘ਕਾਲਾ ਚਸ਼ਮਾ’ ‘ਤੇ ਕੀਤਾ ਡਾਂਸ, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | October 31, 2022 06:12pm

ਗੀਤ ‘ਕਾਲਾ ਚਸ਼ਮਾ’ (Kala Chashma) ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਇਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋਏ ਹਨ । ਸ਼ਿਖਰ ਧਵਨ ਅਤੇ ਉਨ੍ਹਾਂ ਦੇ ਸਾਥੀ ਕ੍ਰਿਕੇਟਰਾਂ ਨੇ ਵੀ ਇਸ ਗੀਤ ‘ਤੇ ਖੂਬ ਮਸਤੀ ਕੀਤੀ ਸੀ । ਇਸ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਵੀ ਇਸ ‘ਤੇ ਵੀਡੀਓ ਬਣਾਏ ਸਨ ।

Rajpal-Yadav- Image Source : Google

ਹੋਰ ਪੜ੍ਹੋ : ਸਾਰੰਗ ਸਿਕੰਦਰ ਨੇ ਵਿਆਹ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਪੋਸਟ ਪਾ ਕੀਤਾ ਵੱਡਾ ਖੁਲਾਸਾ

ਹੁਣ ਰਾਜਪਾਲ ਯਾਦਵ ਦਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜਪਾਲ ਯਾਦਵ (Rajpal Yadav) ਪੰਜਾਬੀ ਗੀਤ ਕਾਲਾ ਚਸ਼ਮਾ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।

Rajpal Yadav ,,,

ਹੋਰ ਪੜ੍ਹੋ : ਗਾਇਕ ਪੰਮੀ ਬਾਈ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦਈਏ ਕਿ ਇਸ ਗੀਤ ਦਾ ਓਰੀਜਨਲ ਵਰਜਨ ਅਮਰ ਅਰਸ਼ੀ ਨੇ ਗਾਇਆ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਮੁੜ ਤੋਂ ਰੀਕ੍ਰੀਏਟ ਕੀਤਾ ਗਿਆ ਹੈ ।

rajpal Yadav Case

ਰਾਜਪਾਲ ਯਾਦਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵਾਹਵਾਹੀ ਖੱਟੀ ਹੈ ।

 

View this post on Instagram

 

A post shared by Filmy (@filmypr)

You may also like