ਨਹੀਂ ਰਹੇ ਰਾਜੂ ਸ੍ਰੀਵਾਸਤਵ, ਲੋਕਾਂ ਦੇ ਚਿਹਰੇ ‘ਤੇ ਹਾਸਾ ਲਿਆਉਣ ਵਾਲੇ ਕਾਮੇਡੀਅਨ ਦਾ ਹੋਇਆ ਦਿਹਾਂਤ

written by Shaminder | September 21, 2022

ਰਾਜੂ ਸ੍ਰੀਵਾਸਤਵ (Raju Srivastav) ਜੋ ਕਿ ਪਿਛਲੇ ਕਈ ਦਿਨਾਂ ਤੋਂ ਏਮਸ ‘ਚ ਭਰਤੀ ਸਨ । ਉਨ੍ਹਾਂ ਦਾ ਦਿਹਾਂਤ (Death) ਹੋ ਗਿਆ ਹੈ । ਪਿਛਲੇ ਚਾਲੀ ਦਿਨਾਂ ਤੋਂ ਉਹ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਜੂਝ ਰਹੇ ਸਨ ।ਉਹ 58 ਸਾਲ ਦੇ ਸਨ । ਇਸ ਤੋਂ ਪਹਿਲਾਂ ਕਈ ਵਾਰ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਉੱਡੀ ਸੀ । ਪਰ ਪਰਿਵਾਰ ਵਾਲਿਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ।

Raju Srivastav Health new news

ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਨਾਲ ਰੋਮਾਂਟਿਕ ਹੋਈ ਕੈਟਰੀਨਾ ਕੈਫ, ਤਸਵੀਰ ਕੀਤੀ ਸਾਂਝੀ

ਰਾਜੂ ਸ਼੍ਰੀਵਾਸਤਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਕਾਮੇਡੀ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।Raju Srivastav

image From googleਹੋਰ ਪੜ੍ਹੋ : ਅਮਰ ਨੂਰੀ ਨੇ ਵਿਦੇਸ਼ੀ ਕੁੜੀ ਦੇ ਨਾਲ ਬਣਾਇਆ ਡਾਂਸ ਵੀਡੀਓ

ਦੱਸ ਦਈਏ ਕਿ ਰਾਜੂ ਸ੍ਰੀਵਾਸਤਵ ਨੂੰ ਉਸ ਵੇਲੇ ਦਿਲ ਦਾ ਦੌਰਾ ਪਿਆ ਸੀ ਜਦੋਂ ਉਹ ਜਿੰਮ ‘ਚ ਵਰਕ ਆਊਟ ਕਰ ਰਿਹਾ ਸੀ । ਇਸੇ ਦੌਰਾਨ ਉਹ ਬੇਹੋਸ਼ ਹੋ ਗਿਆ ।ਉਸ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਆਈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਵੱਲੋਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਜਾ ਰਹੀ ਸੀ ।

Raju Srivastav- image From instagram

ਰਾਜੂ ਸ਼੍ਰੀਵਾਸਤਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਕਾਮੇਡੀ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।

You may also like