ਰਾਜੂ ਸ੍ਰੀਵਾਸਤਵ ਨੂੰ ਹੋਸ਼ ਆਉਣ ਦੀਆਂ ਖ਼ਬਰਾਂ ਨੂੰ ਕਾਮੇਡੀਅਨ ਦੀ ਧੀ ਨੇ ਦੱਸਿਆ ਝੂਠਾ

written by Shaminder | August 25, 2022

ਰਾਜੂ ਸ੍ਰੀਵਾਸਤਵ (Raju Srivastav) ਦੀ ਸਿਹਤ ਨੂੰ ਲੈ ਕੇ ਅੱਜ ਸਵੇਰੇ ਖਬਰ ਸਾਹਮਣੇ ਆਈ ਸੀ ਕਿ ਉਨ੍ਹਾਂ ਨੂੰ ਹੋਸ਼ ਆ ਗਿਆ ਹੈ । ਪਰ ਰਾਜੂ ਸ਼੍ਰੀਵਾਸਤਵ ਦੀ ਧੀ ਅੰਤਰਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਖਬਰਾਂ ਕਾਫੀ ਵਾਇਰਲ ਹੋਈਆਂ ਸਨ ਕਿ ਪੰਦਰਾਂ ਦਿਨਾਂ ਬਾਅਦ ਰਾਜੂ ਸ੍ਰੀਵਾਸਤਵ ਨੂੰ ਹੋਸ਼ ਆ ਗਿਆ ਹੈ ।

Raju Srivastav image From google

ਹੋਰ ਪੜ੍ਹੋ : ਰਾਜ ਬੱਬਰ, ਜਯਾ ਪ੍ਰਦਾ ਅਤੇ ਇਹਾਨਾ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਰਾਜੂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਹਨ ਅਤੇ ਹਾਲੇ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਾਮੇਡੀਅਨ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

Raju Srivastav- image From instagram

ਹੋਰ ਪੜ੍ਹੋ : ਗਹਿਣਾ ਚਾਵਲਾ ਦਾ ਪਹਿਲਾ ਗੀਤ ‘ਦਗੇਬਾਜ਼ੀ’ ਰਿਲੀਜ਼,ਪ੍ਰੇਮੀ ਦੀ ਬੇਵਫਾਈ ਨੂੰ ਕਰ ਰਿਹਾ ਬਿਆਨ

ਜਿੱਥੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ।ਰਾਜੂ ਸ਼੍ਰੀਵਾਸਤਵ ਨੇ ਅਨੇਕਾਂ ਹੀ ਕਾਮੇਡੀ ਸ਼ੋਅਸ ‘ਚ ਭਾਗ ਲਿਆ ਅਤੇ ਉਨ੍ਹਾਂ ਨੂੰ ਅਸਲ ਪਛਾਣ ਲਾਫਟਰ ਚੈਲੇਂਜ ਦੇ ਨਾਲ ਮਿਲੀ ਸੀ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।

Raju-Srivastav Image Source: Twitter

ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਪ੍ਰਸ਼ੰਸਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਹਨ । ਅਸੀਂ ਵੀ ਆਸ ਕਰਦੇ ਹਾਂ ਕਿ ਰਾਜੂ ਸ਼੍ਰੀਵਾਸਤਵ ਜਲਦ ਹੋਸ਼ ‘ਚ ਆਉਣ ਅਤੇ ਮੁੜ ਤੋਂ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ।

 

 

 

You may also like