ਰਾਜਵੀਰ ਜਵੰਦਾ ਨੇ ਆਪਣੇ ਗੀਤ ਨਾਲ ਮਚਾਇਆਂ ਧੂਮਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਸਟਾਰ ਰਾਜਵੀਰ ਜਵੰਦਾ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਦਲੇਰ' ਕਾਫੀ ਚਰਚਾ 'ਚ ਹੈ |
ਰਿਲੀਜ਼ ਹੁੰਦਿਆਂ ਹੀ ਇਹ ਗੀਤ ਟਰੈਂਡਿੰਗ 'ਚ ਨੰਬਰ 3 ਤੇ ਚੱਲ ਰਿਹਾ ਸੀ ਅਤੇ ਰਿਲੀਜ਼ ਹੋਣ ਦੇ 4 ਦਿਨ ਬਾਅਦ ਵੀ ਰਾਜੀਵ ਜਵੰਦਾ ਦਾ ਇਹ ਗੀਤ 16 'ਵੇਂ ਨੰਬਰ ਤੇ ਟਰੈਂਡਿੰਗ 'ਚ ਹੈ | ਇਸ ਗੀਤ ਦੇ ਚਰਚੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੋ ਰਹੇ ਨੇ ਅਤੇ ਵੱਡੇ-ਵੱਡੇ ਸਟਾਰ ਇਸ ਗੀਤ ਨੂੰ ਸੋਸ਼ਲ ਮੀਡਿਆ ਰਾਹੀਂ ਸ਼ੇਅਰ ਵੀ ਕਰ ਰਹੇ ਨੇ |