ਰਾਜਵੀਰ ਜਵੰਦਾ ਨੇ ਆਪਣੇ ਨਵੇਂ ਗੀਤ ‘ਜੰਮੇ ਨਾਲ ਦੇ’ ਦਾ ਪੋਸਟਰ ਕੀਤਾ ਸਾਂਝਾ, ਹਰ ਇੱਕ ਨੂੰ ਆ ਰਿਹਾ ਹੈ ਪਸੰਦ

Written by  Lajwinder kaur   |  September 14th 2021 02:13 PM  |  Updated: September 14th 2021 02:13 PM

ਰਾਜਵੀਰ ਜਵੰਦਾ ਨੇ ਆਪਣੇ ਨਵੇਂ ਗੀਤ ‘ਜੰਮੇ ਨਾਲ ਦੇ’ ਦਾ ਪੋਸਟਰ ਕੀਤਾ ਸਾਂਝਾ, ਹਰ ਇੱਕ ਨੂੰ ਆ ਰਿਹਾ ਹੈ ਪਸੰਦ

ਪੰਜਾਬੀ ਗਾਇਕ ਰਾਜਵੀਰ ਜਵੰਦਾ Rajvir Jawanda ਜੋ ਕਿ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਉਹ ‘ਜੰਮੇ ਨਾਲ ਦੇ’ jamme naal de ਟਾਈਟਲ ਹੇਠ ਇੱਕ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੀ ਗਾਣੇ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਕੀਤਾ ਆਪਣੀ ਨਵੀਂ ਫ਼ਿਲਮ ‘ਸ਼ਿਕਰਾ’ ਦਾ ਐਲਾਨ, ਦਰਸ਼ਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

Punjabi Singer Rajvir Jawanda Song 'Zindabaad' Released image source- instagram

ਉਨ੍ਹਾਂ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਜਲਦ...’। ਇਸ ਗੀਤ ਦਾ ਪੋਸਟਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪੋਸਟਰ ‘ਚ ਦੋ ਬੱਚੇ ਗੁੱਲੀ ਡੰਡਾ ਖੇਡਦੇ ਹੋਏ ਨਜ਼ਰ ਆ ਰਹੇ ਨੇ।  ਹਰ ਕਿਸੇ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਨੇ ਪੋਸਟਰ ਦੇਖ ਕੇ । ਜਿਸ ਕਰਕੇ ਪ੍ਰਸ਼ੰਸਕ ਬਹੁਤ ਉਤਸੁਕ ਨੇ ਇਸ ਗੀਤ ਨੂੰ ਦੇਖਣ ਤੇ ਸੁਣਨ ਦੇ ਲਈ। ਇਸ ਗੀਤ ਦੇ ਬੋਲ Kingra Kammeaana ਨੇ ਲਿਖੇ ਨੇ ਤੇ ਮਿਊਜ਼ਿਕ ਜੀ ਗੁਰੀ ਦਾ ਹੋਵੇਗਾ। ਸਟਾਲਿਨਵੀਰ ਸਿੰਘ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਿਹਰੀ ‘ਚ ਹਾਜ਼ਿਰ ਹੋਵੇਗਾ।

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

 

rajvir jawand's father no more image source- instagram

ਦੱਸ ਦਈਏ ਪਿਛਲੇ ਮਹੀਨੇ ਰਾਜਵੀਰ ਜਵੰਦਾ ਬਹੁਤ ਵੱਡੇ ਸਦਮੇ ‘ਚ ਲੰਘੇ ਸੀ । ਉਨ੍ਹਾਂ ਦੇ ਪਿਤਾ ਅਚਾਨਕ ਇਸ ਰੰਗਲੀ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ। ਦੱਸ ਦਈਏ ਰਾਜਵੀਰ ਜਵੰਦਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network