Trending:
ਰਾਜਵੀਰ ਜਵੰਦਾ ਦੇ ਘਰ ਤੋਂ ਆਈ ਦੁੱਖਦਾਇਕ ਖਬਰ ਸਾਹਮਣੇ, ਪਿਤਾ ਦਾ ਹੋਇਆ ਦਿਹਾਂਤ
ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਜਗਤ ਦੇ ਗਲਿਆਰੇ ਚ ਸੋਗ ਦੀ ਲਹਿਰ ਫੈਲ ਗਈ ਹੈ। ਜੀ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਪਿਤਾ ਦੇ ਅਚਾਨਕ ਇਸ ਤਰ੍ਹਾਂ ਤੁੱਰ ਜਾਣ ਕਰਕੇ ਰਾਜਵੀਰ ਜਵੰਦਾ (Rajvir Jawanda)ਬਹੁਤ ਵੱਡੇ ਸਦਮੇ ‘ਚ ਲੰਘ ਰਹੇ ਨੇ।
Image Source: instagram

Image Source: instagramਬੀਤੇ ਦਿਨੀਂ ਰਾਜਵੀਰ ਜਵੰਦਾ ਜੋ ਕਿ ਦਿੱਲੀ ਕਿਸਾਨੀ ਸੰਘਰਸ਼ ‘ਚ ਸ਼ਿਰਕਤ ਕਰਨ ਗਏ ਸੀ। ਜਦੋਂ ਉਹ ਸਟੇਜ ਉੱਤੇ ਕਿਸਾਨੀ ਗੀਤਾਂ ਦੇ ਨਾਲ ਲੋਕਾਂ ‘ਚ ਜੋਸ਼ ਤੇ ਕਿਸਾਨੀ ਸੰਘਰਸ਼ ਨੂੰ ਆਪਣੇ ਸਮਰਥਨ ਦੇ ਰਹੇ ਸੀ । ਤਾਂ ਉਨ੍ਹਾਂ ਨੂੰ ਫੋਨ ਆਇਆ ਤੇ ਪਤਾ ਚੱਲਿਆ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ ਤੋਂ ਅਕਾਲ ਚਲਾਣ ਕਰ ਗਏ ਨੇ। ਆਪਣਾ ਲੱਗੀ ਹੋਈ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਆਪਣੇ ਘਰ ਲਈ ਨਿਕਲ ਗਏ।
Image Source: instagram
ਗਾਇਕ ਹਰਫ ਚੀਮਾ ਨੇ ਵੀ ਪੋਸਟ ਪਾ ਕੇ ਲਿਖਿਆ ਹੈ- ‘ਰਾਜਵੀਰ ਜਵੰਧਾ ਭਰਾ ਸਟੇਜ ਤੇ ਨਾਲ ਸੀ ਜਦੋ ਪਿਤਾ ਜੀ ਦੇ ਅਕਾਲ ਚਲਾਣੇ ਦੀ ਖਬਰ ਮਿਲੀ । ਕਿਸਾਨੀ ਦੀ ਚੜਦੀ ਕਲਾ ਦੇ ਗੀਤ ਗਾ ਕੇ ਗਿਆ ਭਰਾ ।ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸੇ ਤੇ ਇਸ ਦੁੱਖ ਦੀ ਘੜੀ ‘ਚ ਬਾਈ ਨਾਲ ਹਾਂ’ । ਜਿਵੇਂ ਕੇ ਸਭ ਜਾਣਦੇ ਹੀ ਨੇ ਇਹ ਸਮਾਂ ਰਾਜਵੀਰ ਜਵੰਦਾ ਤੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਵਾਲਾ ਸਮਾਂ ਹੈ, ਆਉ ਸਾਰੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਪਰਮਾਤਮਾ ਇਸ ਦੁੱਖ ਵਾਲੇ ਸਮੇਂ ‘ਚੋਂ ਪਰਿਵਾਰ ਨੂੰ ਹਿੰਮਤ ਤੇ ਇਸ ਭਾਣੇ ਨੂੰ ਮੰਨਣ ਦਾ ਬੱਲ ਬਖ਼ਸ਼ੇ।