
ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਵੀ ਸਿੱਧੂ ਮੂਸੇਵਾਲਾ (Sidhu Moosewala) ਦੇ ਘਰ ਅਫਸੋਸ ਕਰਨ ਦੇ ਲਈ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਦੁੱਖ ਜਤਾਇਆ ਹੈ । ਇਸ ਮੌਕੇ ‘ਤੇ ਰਾਕੇਸ਼ ਟਿਕੈਤ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ (Death) ‘ਤੇ ਦੁੱਖ ਜਤਾਇਆ ਹੈ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ।
ਜਿਸ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ ‘ਚ ਪਹੁੰਚਾਇਆ ਸੀ । ਦੁਨੀਆ ਭਰ ‘ਚ ਲੱਖਾਂ ਫੈਨਸ ਉਸ ਦੀ ਮੌਤ ਤੋਂ ਦੁਖੀ ਹਨ । ਉੱਥੇ ਹੀ ਜਿਸ ਕਿਸੇ ਨੇ ਵੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਵੇਖਿਆ ਉਸ ਦੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਵਹਿ ਤੁਰੇ । ਇਨ੍ਹਾਂ ਮਾਪਿਆਂ ਦਾ ਕੀ ਕਸੂਰ ਸੀ, ਜਿਨ੍ਹਾਂ ਦਾ ਪੁੱੱਤ ਹਮੇਸ਼ਾ ਲਈ ਉਨ੍ਹਾਂ ਤੋਂ ਖੋਹ ਲਿਆ ਗਿਆ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਟੈਟੂ ਆਰਟਿਸਟ ਦੀ ਸ਼ਰਧਾਂਜਲੀ, ਮੁਫਤ ‘ਚ ਟੈਟੂ ਬਣਾਉਣ ਦਾ ਐਲਾਨ
ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਜਿਸ ਹਵੇਲੀ ਨੂੰ ਬੜੇ ਚਾਵਾਂ ਦੇ ਨਾਲ ਉਸ ਦੇ ਪੁੱਤਰ ਨੇ ਤਿਆਰ ਕਰਵਾਇਆ ਸੀ । ਉਸ ਹਵੇਲੀ ਦੀ ਹਰ ਇੱਟ ਰੋ ਰਹੀ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ । ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ ।

ਜਿਸ ਪੁੱਤਰ ਦੇ ਸਿਰ ‘ਤੇ ਕੁਝ ਦਿਨ ਬਾਅਦ ਵਿਆਹ ਸੀ । ਉਹ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ ।ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਦੇਸ਼ ਅਤੇ ਦੁਨੀਆ ‘ਚ ਰੋਸ ਪਾਇਆ ਜਾ ਰਿਹਾ ਹੈ ਅਤੇ ਹਰ ਧਾਰਮਿਕ, ਸਿਆਸੀ ਅਤੇ ਕਲਾਕਾਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਰਹੇ ਹਨ । ਸਿੱਧੂ ਦੀ ਮੌਤ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ, ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ।
View this post on Instagram