ਰਾਖੀ ਸਾਵੰਤ ਨੇ ਬੁਆਏਫ੍ਰੈਂਡ ਆਦਿਲ ਨੂੰ ਦਿੱਤਾ ਧੋਖਾ! ਕਿਹਾ- 'ਤੂੰ ਮੇਰੇ ਦਿਲ ਮੇ ਰਹਿਣੇ ਕੇ ਲਾਈਕ ਨਹੀਂ', ਦੇਖੋ ਵੀਡੀਓ

written by Lajwinder kaur | September 11, 2022

TU MERE DIL ME RAHNE KE LAYAK NAHI Song: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਇੱਕ ਵੱਖਰੇ ਰੰਗ ਵਿੱਚ ਨਜ਼ਰ ਆਈ। ਜੀ ਹਾਂ ਰਾਖੀ ਸਾਵੰਤ ਜੋ ਕਿ ਪੂਰੀ ਤਰ੍ਹਾਂ ਬੁਆਏਫ੍ਰੈਂਡ ਆਦਿਲ ਦੁਰਾਨੀ ਦੇ ਪਿਆਰ ਡੁੱਬੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਕਰਕੇ ਦੋਵਾਂ ਦਾ ਪਹਿਲਾ ਮਿਊਜ਼ਿਕ ਵੀਡੀਓ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ।

ਹੋਰ ਪੜ੍ਹੋ: #ArrestJubinNautiyal: ਟਵਿੱਟਰ 'ਤੇ ਜੁਬਿਨ ਨੌਟਿਆਲ ਦੀ ਗ੍ਰਿਫਤਾਰੀ ਦੀ ਹੋ ਰਹੀ ਹੈ ਮੰਗ, ਜਾਣੋ ਕੀ ਹੈ ਇਸ ਪਿੱਛੇ ਕਾਰਨ

rakhi sawant image image source YouTube

'ਤੂੰ ਮੇਰੇ ਦਿਲ ਮੇ ਰਹਿਣੇ ਕੇ ਲਾਈਕ ਨਹੀਂ' ਟਾਈਟਲ ਹੇਠ ਰਿਲੀਜ਼ ਗੀਤ ਚ ਇਹ ਕਿਊਟ ਜੋੜੀ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਗੀਤ ਸੈਡ-ਰੋਮਾਂਟਿਕ ਸੌਂਗ ਹੈ ਜਿਸ ‘ਚ ਰਾਖੀ ਸਾਵੰਤ ਅਤੇ ਆਦਿਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ ਪਰ ਗੀਤ ਦੇ ਵਿਚਕਾਰ ਰਾਖੀ ਨੇ ਬੁਆਏਫ੍ਰੈਂਡ ਆਦਿਲ ਨੂੰ ਧੋਖਾ ਦਿੰਦੀ ਹੋਈ ਨਜ਼ਰ ਆਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਦਿਲ ਅਤੇ ਰਾਖੀ ਸਾਵੰਤ ਦਾ ਪਿਆਰ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ, ਦੋਵਾਂ ਨੂੰ ਅਕਸਰ ਦੇਖਿਆ ਜਾ ਸਕਦਾ ਹੈ।

inside image of tu mere dil mey rehne ke like nahi image source YouTube

ਏਬੀ ਬਾਂਸਲ ਮਿਊਜ਼ਿਕ ਨੇ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੇ ਇਸ ਮਿਊਜ਼ਿਕ ਵੀਡੀਓ ਨੂੰ ਸ਼ੇਅਰ ਕੀਤਾ ਹੈ। 4 ਮਿੰਟ 27 ਸਕਿੰਟ ਦੇ ਵੀਡੀਓ ‘ਚ ਆਦਿਲ ਅਤੇ ਰਾਖੀ ਦੇ ਪਿਆਰ ਭਰੇ ਪਲਾਂ ਨਾਲ ਸ਼ੁਰੂ ਹੁੰਦੀ ਹੈ। ਗੀਤ 'ਚ ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਪਰ ਕਹਾਣੀ ਉਦੋਂ ਮੋੜ ਲੈਂਦੀ ਹੈ ਜਦੋਂ ਰਾਖੀ ਕਿਸੇ ਹੋਰ ਲਈ ਆਦਿਲ ਦੁਰਾਨੀ ਨੂੰ ਧੋਖਾ ਦਿੰਦੀ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਜਿਸ ਤੋਂ ਬਾਅਦ ਆਦਿਲ ਟੁੱਟ ਜਾਂਦਾ ਹੈ। ਪਰ ਬਾਅਦ ‘ਚ ਰਾਖੀ ਆਪਣੇ ਬੁਆਏਫ੍ਰੈਂਡ ਆਦਿਲ ਨੂੰ ਦੱਸਦੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ ਸੀ। ਗੀਤ ਨੂੰ ਅਲਤਮਸ਼ ਫਰੀਦੀ ਨੇ ਆਪਣੀ ਆਵਾਜ਼ ਦਿੱਤੀ ਹੈ।

inside image of rakhi sawant image source YouTube

ਦੱਸ ਦੇਈਏ ਕਿ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ ਦੋਹਾਂ ਨੇ ਬੇਹੱਦ ਰੋਮਾਂਟਿਕ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਦੋਵੇਂ ਬੇਹੱਦ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੇ ਹਨ। ਰਾਖੀ ਅਤੇ ਆਦਿਲ ਦੀ ਜੋੜੀ ਨੂੰ ਪ੍ਰਸ਼ੰਸਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਦੋਵਾਂ ਦੀ ਕੋਈ ਤਸਵੀਰ ਜਾਂ ਵੀਡੀਓ ਆਉਂਦੀ ਹੈ, ਉਹ ਤੁਰੰਤ ਵਾਇਰਲ ਹੋ ਜਾਂਦੀ ਹੈ।

You may also like