ਰਾਖੀ ਸਾਵੰਤ ਵੱਲੋਂ ਬੁਆਏ ਫ੍ਰੈਂਡ ਆਦਿਲ ਖ਼ਾਨ ‘ਤੇ ਮਾਮਲਾ ਦਰਜ ਕਰਵਾਏ ਜਾਣ ਦੀਆਂ ਖ਼ਬਰਾਂ ‘ਤੇ ਅਦਾਕਾਰਾ ਨੇ ਦਿੱਤੀ ਸਫ਼ਾਈ

written by Shaminder | November 11, 2022 05:27pm

ਰਾਖੀ ਸਾਵੰਤ (Rakhi Sawant ) ਬਾਲੀਵੁੱਡ ‘ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਉਸ ਦੇ ਬੁਆਏਫ੍ਰੈਂਡ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ।

Rakhi Sawant image Source : Instagram

ਹੋਰ ਪੜ੍ਹੋ : ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ, ਜਿੰਮ ‘ਚ ਵਰਕ ਆਊਟ ਦੇ ਦੌਰਾਨ ਪਿਆ ਦਿਲ ਦਾ ਦੌਰਾ

ਪਰ ਹੁਣ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਦਿਲ ਖ਼ਾਨ ਦੇ ਖਿਲਾਫ ਨਹੀਂ, ਬਲਕਿ ਸ਼ਰਲਿਨ ਚੋਪੜਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ ।

rakhi and adil

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਮਨਾ ਰਹੀ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮ ਦਿਨ, ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਰਾਖੀ ਨੇ ਕਿਹਾ, 'ਜਿਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਹਨ, ਉਹ ਪੂਰੀ ਤਰ੍ਹਾਂ ਬਕਵਾਸ ਹੈ ਅਤੇ ਸਾਡੇ ਵਿਚਕਾਰ ਸਭ ਠੀਕ ਹੈ। ਪਤਾ ਨਹੀਂ ਅਜਿਹੀਆਂ ਅਫਵਾਹਾਂ ਕੌਣ ਫੈਲਾ ਰਿਹਾ ਹੈ, ਜੋ ਕਿ ਝੂਠ ਹੈ? ਮੈਂ ਸ਼ਰਲਿਨ ਚੋਪੜਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਸਿਰਫ ਆਦਿਲ ਦੇ ਖਿਲਾਫ ਨਹੀਂ।

rakhi sawant back to work after surgery image source Instagram

ਜੋ ਲੋਕ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ, ਕੀ ਉਨ੍ਹਾਂ ਕੋਲ ਮੇਰੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਤੋਂ ਇਲਾਵਾ ਕੋਈ ਕੰਮ ਹੈ?' । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਆਈਟਮ ਸੌਂਗ ‘ਚ ਕੰਮ ਕੀਤਾ ਹੈ ।ਬਿੱਗ ਬੌਸ ‘ਚ ਵੀ ਆਪਣੀਆਂ ਹਰਕਤਾਂ ਕਾਰਨ ਉਹ ਕਾਫੀ ਚਰਚਾ ‘ਚ ਆਈ ਸੀ ।

 

View this post on Instagram

 

A post shared by Viral Bhayani (@viralbhayani)

You may also like