ਅੱਜ ਹੈ ਰਾਖੀ ਸਾਵੰਤ ਦਾ ਜਨਮ ਦਿਨ, ਛੋਟੇ ਮੋਟੇ ਕੰਮ ਕਰਕੇ ਏਨੇਂ ਕਰੋੜ ਦੀ ਬਣਾਈ ਹੈ ਜਾਇਦਾਦ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ
ਰਾਖੀ ਸਾਵੰਤ ਜਿਸ ਨੂੰ ਬਾਲੀਵੁੱਡ ਵਿੱਚ ਵਿਵਾਦਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਖੀ ਸਾਵੰਤ ਉਹ ਅਦਾਕਾਰਾ ਹੈ ਜਿਹੜੀ ਹਰ ਮੁੱਦੇ ਤੇ ਕੁਝ ਨਾ ਕੁਝ ਬਿਆਨ ਦਿੰਦੀ ਹੈ, ਤੇ ਉਸ ਦੇ ਇਹ ਬਿਆਨ ਸੁਰਖੀਆਂ ਬਣਦੇ ਹਨ । 25 ਨਵੰਬਰ ਨੂੰ ਰਾਖੀ ਸਾਵੰਤ ਦਾ ਜਨਮ ਦਿਨ ਹੁੰਦਾ ਹੈ । ਫ਼ਿਲਮ ਅਗਨੀਚੱਕਰ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਰਾਖੀ ਸਾਵੰਤ ਨੇ ਬਾਲੀਵੁੱਡ ਵਿੱਚ ਕਈ ਹਿੱਟ ਆਈਟਮ ਨੰਬਰ ਦਿੱਤੇ ਹਨ ।
https://www.instagram.com/p/B5RsFRanbJ3/
ਪਰ ਉਹ ਜ਼ਿਆਦਾਤਰ ਆਪਣੇ ਕੱਪੜਿਆਂ ਤੇ ਗੱਲਬਾਤ ਕਰਕੇ ਚਰਚਾ ਵਿੱਚ ਰਹਿੰਦੀ ਹੈ । ਰਾਖੀ ਸਾਵੰਤ ਆਪਣੇ ਰਿਆਲਟੀ ਸ਼ੋਅ ਰਾਖੀ ਕਾ ਸਵਯੰਬਰ ਕਰਕੇ ਵੀ ਚਰਚਾ ਵਿੱਚ ਰਹੀ ਹੈ। 2009 ਵਿੱਚ ਉਸ ਨੇ ਅਮਰੀਕਾ ਦੇ ਇੱਕ ਸਖਸ਼ ਨਾਲ ਵਿਆਹ ਕਰਵਾਇਆ ਸੀ ਪਰ ਕੁਝ ਮਹੀਨੇ ਬਾਅਦ ਰਾਖੀ ਉਸ ਤੋਂ ਵੱਖ ਹੋ ਗਈ ਸੀ । ਰਾਖੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਪਿਤਾ ਮੁੰਬਈ ਪੁਲਿਸ ਵਿੱਚ ਕਾਂਸਟੇਬਲ ਦੀ ਨੌਕਰੀ ਕਰਦੇ ਸਨ ।
https://www.instagram.com/p/B5RpLCpnq2n/
ਰਾਖੀ ਆਪਣੀ ਮਾਂ ਜਯਾ ਦੇ ਨਾਲ ਰਹਿੰਦੀ ਸੀ ।ਰਾਖੀ ਦੀ ਪ੍ਰਾਪਰਟੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਕੋਲ ਮੁੰਬਈ ਵਿੱਚ ਦੋ ਫਲੈਟ ਤੇ ਇੱਕ ਬੰਗਲਾ ਹੈ ਜਿਸ ਦੀ ਕੀਮਤ 11 ਕਰੋੜ ਤੋਂ ਵੱਧ ਹੈ ਰਾਖੀ ਨੇ ਸਾਲ 2014 ਵਿੱਚ ਇੱਕ ਸਿਆਸੀ ਪਾਰਟੀ ਬਣਾਈ ਸੀ ਜਿਸ ਵਿੱਚ ਉਸ ਨੇ ਆਪਣੀ ਜਾਇਦਾਦ ਦਾ ਬਿਓਰਾ ਦਿੱਤਾ ਸੀ । ਜਿਸ ਵਿੱਚ ਲਿਖਿਆ ਹੈ ਕਿ ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਵੀ ਪੂਰੀ ਨਹੀਂ ਕੀਤੀ ।
https://www.instagram.com/p/B5NYH7UhUim/
ਖ਼ਬਰਾਂ ਦੀ ਮੰਨੀਏ ਤਾਂ ਰਾਖੀ ਦੇ ਕੋਲ 15 ਕਰੋੜ ਦੀ ਜਾਇਦਾਦ ਹੈ ਤੇ ਇਹ ਜਾਇਦਾਦ ਉਸ ਨੇ ਖੁਦ ਬਣਾਈ ਹੈ । ਇਸ ਤੋਂ ਇਲਾਵਾ ਉਸ ਕੋਲ 21 ਲੱਖ ਰੁਪਏ ਦੀ ਕਾਰ ਵੀ ਹੈ । ਰਾਖੀ ਨੂੰ ਜ਼ਿਆਦਾ ਕਮਾਈ ਸਟੇਜ ਸ਼ੋਅ ਲਗਾਕੇ ਹੁੰਦੀ ਹੈ ਇਸ ਤੋਂ ਇਲਾਵਾ ਉਹ ਇੰਟਰਨੈੱਟ ਤੇ ਬਿਆਨਬਾਜ਼ੀ ਕਰਕੇ ਵੀ ਪੈਸੇ ਕਮਾ ਲੈਂਦੀ ਹੈ ।