44 ਸਾਲ ਦੀ ਹੋਈ 'ਡਰਾਮਾ ਕੁਈਨ' ਰਾਖੀ ਸਾਵੰਤ; ਬੁਆਏਫ੍ਰੈਂਡ ਆਦਿਲ ਨੇ ਰਾਖੀ ਨੂੰ ਏਅਰਪੋਰਟ 'ਤੇ ਦਿੱਤਾ ਖ਼ਾਸ ਸਰਪ੍ਰਾਈਜ਼

written by Lajwinder kaur | November 25, 2022 12:35pm

Rakhi Sawant's 44th birthday: ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ 25 ਨਵੰਬਰ ਯਾਨੀਕਿ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਬੁਆਏਫ੍ਰੈਂਡ ਆਦਿਲ ਨੇ ਏਅਰਪੋਰਟ ਉੱਤੇ ਖ਼ਾਸ ਸਰਪ੍ਰਾਈਜ਼ ਦਿੱਤਾ। ਰਾਖੀ ਸਾਵੰਤ ਨੇ ਏਅਰਪੋਰਟ 'ਤੇ ਆਪਣਾ ਜਨਮਦਿਨ ਮਨਾਇਆ ਅਤੇ ਸਰਪ੍ਰਾਈਜ਼ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਵੀ ਆਈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ: ਫ਼ਿਲਮ 'ਐਨੀਮਲ' ਦੇ ਸੈੱਟ ਤੋਂ ਰਣਬੀਰ ਕਪੂਰ ਦਾ ਲੁੱਕ ਹੋਇਆ ਵਾਇਰਲ, ਖੂਨ 'ਚ ਲੱਥਪੱਥ ਨਜ਼ਰ ਆਇਆ ਐਕਟਰ

inside image of rakhi and adil image source: instagram

ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋਏ ਏਅਰਪੋਰਟ ਉੱਤੇ ਰਾਖੀ ਪਪਰਾਜ਼ੀ ਲਈ ਪੋਜ਼ ਵੀ ਦੇ ਰਹੀ ਹੈ, ਇਸ ਤੋਂ ਇਲਾਵਾ ਰਾਖੀ ਨੇ ਕੇਕ ਕੱਟਿਆ ਅਤੇ ਕੇਕ ਦੇ ਨਾਲ ਵੀ ਕਈ ਤਸਵੀਰਾਂ ਕਲਿੱਕ ਕਰਵਾਈਆਂ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਦੇ ਬੁਆਅਫ੍ਰੈਂਡ ਆਦਿਲ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ।

inside image of rakhi sawant image source: instagram

ਜਿਵੇਂ ਕਿ ਸਭ ਜਾਣਦੇ ਹੀ ਨੇ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ । ਦੋਵੇਂ ਅਕਸਰ ਖੁੱਲ੍ਹ ਕੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ।

inside image of rakhi with boyfriend adil image source: instagram

ਰਾਖੀ ਸਾਵੰਤ ਅਤੇ ਆਦਿਲ ਦੀ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ, ਜਿਸ ਕਰਕੇ ਦੋਵੇਂ ਇੰਟਰਨੈੱਟ 'ਤੇ ਟ੍ਰੈਂਡ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦੋਵੇਂ ਹਰ ਇਵੈਂਟ 'ਚ ਇਕੱਠੇ ਨਜ਼ਰ ਆਉਂਦੇ ਹਨ।

 

You may also like