ਰਾਖੀ ਸਾਵੰਤ ਨੇ ਅਫਸਾਨਾ ਖ਼ਾਨ ਦੇ ਵਿਆਹ ‘ਚ ਰਿਬਨ ਕਟਾਈ ਰਸਮ ਦੇ ਮੰਗੇ ਏਨੇਂ ਪੈਸੇ, ਵੇਖੋ ਵੀਡੀਓ

written by Shaminder | February 22, 2022

ਅਫਸਾਨਾ ਖਾਨ (Afsana khan) ਦੇ ਵਿਆਹ (Wedding) ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ । ਅਫਸਾਨਾ ਖ਼ਾਨ ਦੇ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵਿਆਹ ‘ਚ ਰਾਖੀ ਸਾਵੰਤ ਨੇ ਅਫਸਾਨਾ ਖਾਨ ਦੀਆਂ ਭੈਣਾਂ ਦੇ ਨਾਲ ਰਿਬਨ ਕਟਵਾਉਣ ਦੀ ਰਸਮ ਅਦਾ ਕੀਤੀ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਅਤੇ ਅਫਸਾਨਾ ਖ਼ਾਨ ਦੀਆਂ ਭੈਣਾਂ ਸਾਜ਼ ਤੋਂ ਰਿਬਨ ਕਟਾਈ ਦੇ ਪੈਸੇ ਮੰਗ ਰਹੀਆਂ ਹਨ । ਰਾਖੀ ਸਾਵੰਤ ਕਹਿੰਦੀ ਹੈ ਕਿ ਜੀਜਾ ਪੈਸੇ ਦਿਓ ਪੈਸੇ ਏਦਾਂ ਨਹੀਂ ਚੱਲੇਗਾ । ਜਿਸ ਤੋਂ ਬਾਅਦ ਸਾਜ਼ ਉਸ ਨੂੰ ਅੰਗੂਠੀ ਦਿਖਾਉਂਦਾ ਹੈ ।

ਹੋਰ ਪੜ੍ਹੋ : ਇਹ ਹੈ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ, ਕੌਣ ਹੈ ਇਹ

ਪਰ ਰਾਖੀ ਕਹਿੰਦੀ ਹੈ ਕਿ ਪੰਦਰਾਂ ਲੱਖ ਚਾਹੀਦੇ ਹਨ ।ਦੱਸ ਦਈਏ ਕਿ ਅਫਸਾਨਾ ਖਾਨ ਅਤੇ ਰਾਖੀ ਸਾਵੰਤ ਦੇ ਵਿਆਹ ‘ਚ ਰਾਖੀ ਸਾਵੰਤ, ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ, ਨਿਸ਼ਾ ਬਾਨੋ, ਸਤਿੰਦਰ ਸੱਤੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਹਸਤੀਆਂ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਇਹ ਸਭ ਅਫਸਾਨਾ ਖ਼ਾਨ ਦੇ ਵਿਆਹ ਦਾ ਅਨੰਦ ਮਾਣਦੀਆਂ ਨਜ਼ਰ ਆ ਰਹੀਆਂ ਹਨ ।

ਅਫਸਾਨਾ ਖ਼ਾਨ ਦੀਆਂ ਸਾਜ਼ ਦੇ ਨਾਲ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਅਫਸਾਨਾ ਖ਼ਾਨ ਨੇ ਓਰੇਂਜ ਕਲਰ ਦਾ ਲਹਿੰਗਾ ਅਤੇ ਸਾਜ਼ ਦੇ ਹਲਕਾ ਆਫ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਸੀ ਅਤੇ ਸਿਰ ‘ਤੇ ਦਸਤਾਰ ਸਜਾਈ ਹੋਈ ਸੀ । ਇਸ ਤੋਂ ਪਹਿਲਾਂ ਇਸ ਜੋੜੀ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । ਜਿਸ ‘ਚ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ।

 

View this post on Instagram

 

A post shared by Filmy (@filmypr)

You may also like