ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ

Written by  Lajwinder kaur   |  December 27th 2018 07:02 PM  |  Updated: December 27th 2018 07:03 PM

ਦੇਖੋ ਵੀਡੀਓ, ਰਾਖੀ ਸਾਵੰਤ ਨੇ ਲਾਏ ਗੁਰਦਾਸ ਮਾਨ ਦੇ ਪੈਰੀ ਹੱਥ

ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਮੀਡੀਆ ਚ ਹਰ ਵੇਲੇ ਚਰਚਾ ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਉਸ ਤੋਂ ਪਹਿਲਾਂ ਅਮਰੀਕੀ ਰੈਸਲਰ ਨਾਲ ਪੰਗਾ ਲੈ ਕੇ ਅਤੇ ਫਿਰ ਅਨੂਪ ਜਲੋਟਾ ਨੂੰ ਲੈ ਕੇ ਦਿੱਤੇ ਆਪਣੇ ਬਿਆਨ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ।

https://www.instagram.com/p/Br3DvF_BhgG/

ਹੁਣ ਗੱਲ ਕਰਦੇ ਹਾਂ ਉਹਨਾਂ ਦੀ ਇੱਕ ਵੀਡੀਓ ਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਬੇਬਾਕ ਬੋਲਣ ਵਾਲੀ ਰਾਖੀ ਸਾਵੰਤ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੈਰੀ ਹੱਥ ਲਾ ਕੇ ਕਿਹਾ ਕਿ ਉਹ ਉਹਨਾਂ ਦੀ ਬਹੁਤ ਵੱਡੀ ਫੈਨ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਉਹ ਸ਼ਪੈਸ਼ਲ ਗੁਰਦਾਸ ਮਾਨ ਸਾਹਿਬ ਕੋਲ ਆਈ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਇੱਜ਼ਤ-ਮਾਣ ਬਖਸ਼ਿਆ। ਰਾਖੀ ਨੇ ਕਿਹਾ ਕਿ ਉਹ ਜ਼ਿੰਦਗੀ ‘ਚ ਪਹਿਲੀ ਵਾਰ ਮਾਨ ਸਾਹਿਬ ਨੂੰ ਮਿਲੀ ਹੈ ਤੇ ਉਸ ਨੇ ਕਿਹਾ ਕਿ ਉਹਨਾਂ ਦਾ ਨਾਮ ਬਹੁਤ ਸੁਣਿਆ ਹੈ ਤੇ ਇੱਕ ਵਾਰ ਤੁਹਾਡੇ ਪੈਰ ਛੂਹਣੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network