ਵਿਆਹ ਦੀਆਂ ਖ਼ਬਰਾਂ ਤੋਂ ਬਾਅਦ ਰਾਖੀ ਸਾਵੰਤ ਨੇ ਆਪਣੀ ਬੇਟੀ ਦੀ ਵੀਡੀਓ ਕੀਤੀ ਸਾਂਝੀ, ਲੋਕਾਂ ਨੇ ਕਮੈਂਟਾਂ ਵਾਲੀ ਲਿਆਂਦੀ ਹਨੇਰੀ

Written by  Rupinder Kaler   |  November 16th 2019 01:23 PM  |  Updated: November 16th 2019 01:23 PM

ਵਿਆਹ ਦੀਆਂ ਖ਼ਬਰਾਂ ਤੋਂ ਬਾਅਦ ਰਾਖੀ ਸਾਵੰਤ ਨੇ ਆਪਣੀ ਬੇਟੀ ਦੀ ਵੀਡੀਓ ਕੀਤੀ ਸਾਂਝੀ, ਲੋਕਾਂ ਨੇ ਕਮੈਂਟਾਂ ਵਾਲੀ ਲਿਆਂਦੀ ਹਨੇਰੀ

ਆਪਣੀਆਂ ਵੀਡੀਓ ਤੇ ਤਸਵੀਰਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੀ ਰਾਖੀ ਸਾਵੰਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਇਸ ਵਾਰ ਉਸ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਰਾਖੀ ਦੀ ਬੇਟੀ ਹੈ । ਰਾਖੀ ਸਾਵੰਤ ਨੇ ਆਪਣੀ ਬੇਟੀ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਦਰਅਸਲ 13 ਨਵੰਬਰ ਨੂੰ ਰਾਖੀ ਸਾਵੰਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ।

ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਸੀ । ਰਾਖੀ ਨੇ ਲਿਖਿਆ ਸੀ ‘ਦੋਸਤੋ ਤੇ ਮੇਰੇ ਪ੍ਰਸ਼ੰਸਕੋ ਇਹ ਮੇਰੀ ਬੇਟੀ ਹੈ, ਕਿਰਪਾ ਕਰਕੇ ਇਸ ਨੂੰ ਆਪਣਾ ਆਸ਼ੀਰਵਾਦ ਦਿਓ’ । ਰਾਖੀ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ ਤੇ ਕੁਝ ਇਸ ਨੂੰ ਟਰੋਲ ਕਰ ਰਹੇ ਹਨ ।

https://www.instagram.com/p/B40O9iQBSGv/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੀਡੀਓ ਵਿੱਚ ਰਾਖੀ ਨੇ ਬੇਬੀ ਫ਼ਿਲਟਰ ਦੀ ਵਰਤਂੋ ਕੀਤੀ ਹੈ, ਜਿਸ ਕਰਕੇ ਉਹ ਬੱਚੀ ਵਾਂਗ ਦਿਖਾਈ ਦੇ ਰਹੀ ਹੈ । ਰਾਖੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਕੁਝ ਦਿਨ ਪਹਿਲਾਂ ਉਹ ਆਪਣੇ ਵਿਆਹ ਕਰਕੇ ਚਰਚਾ ਸੀ ਪਰ ਉਸ ਨੇ ਕਦੇ ਵੀ ਆਪਣੇ ਪਤੀ ਦੀ ਤਸਵੀਰ ਸਾਂਝੀ ਨਹੀਂ ਕੀਤੀ ।

https://www.instagram.com/p/B40HxZNhOvw/?utm_source=ig_embed&utm_campaign=loading


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network