
ਮਨੋਰੰਜਨ ਜਗਤ ‘ਚ ਡਰਾਮਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ (Rakhi Sawant) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਾਖੀ ਸਾਵੰਤ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਆਪਣੇ ਪਤੀ ਨੂੰ ਸ਼ਰੇਆਮ ਸਭ ਦੇ ਸਾਹਮਣੇ ਕਿੱਸ (Kiss) ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਆਪਣੇ ਪਤੀ ਨੂੰ ਵੀ ਕਹਿ ਰਹੀ ਹੈ ਕਿ ਉਹ ਉਸ ਨੂੰ ਕਿੱਸ ਕਰੇ । ਜਦੋਂ ਉਸ ਦਾ ਪਤੀ ਰਿਤੇਸ਼ ਕਿੱਸ ਕਰਨ ਤੋਂ ਝਿਜਕਦਾ ਹੈ ਤਾਂ ਰਾਖੀ ਸਾਵੰਤ ਕਹਿੰਦੀ ਹੈ ਕਿ ‘ਜਾਨੂੰ ਇੱਕ ਕਿੱਸ ਦੋ ਨਾ ! ਸ਼ਰਮਾਓ ਮੱਤ…ਮੈਂ ਤੁਮਾਰੀ ਅਪਨੀ ਹੂੰ ਪੜੋਸ ਕੀ ਥੋੜੀ ਹੂੰ’। ਰਾਖੀ ਸਾਵੰਤ ਦਾ ਇਹ ਵੀਡੀਓ ਬਿੱਗ ਬੌਸ ਦੇ ਘਰ ਦੇ ਬਾਹਰ ਦਾ ਹੈ ।ਜਿੱਥੇ ਉਹ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਪਣੇ ਪਤੀ ਦੇ ਨਾਲ ਨਜ਼ਰ ਆਈ ਹੈ ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਰਾਖੀ ਸਾਵੰਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਕਰਕੇ ਚਰਚਾ ‘ਚ ਰਹਿੰਦੀ ਹੈ ੳੇੁਸ ਦੇ ਇਸ ਬੋਲਡ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ ।

ਰਾਖੀ ਸਾਵੰਤ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਕਈ ਆਈਟਮ ਨੰਬਰ ‘ਚ ਵੀ ਨਜ਼ਰ ਆ ਚੁੱਕੀ ਹੈ । ਰਾਖੀ ਇੱਕ ਸ਼ੋਅ ਰਾਖੀ ਕਾ ਸਵੰਯਬਰ ‘ਚ ਵੀ ਕੰਮ ਕਰ ਚੁੱਕੀ ਹੈ । ਜਿਸ ਤੋਂ ਬਾਅਦ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ਸੀ । ਰਾਖੀ ਹਮੇਸ਼ਾ ਹੀ ਆਪਣੇ ਬੇਬਾਕ ਬਿਆਨਾਂ ਅਤੇ ਬੋਲਡ ਅੰਦਾਜ਼ ਕਰਕੇ ਚਰਚਾ ‘ਚ ਰਹਿੰਦੀ ਹੈ । ਕੁਝ ਸਾਲ ਪਹਿਲਾਂ ਮੀਕਾ ਸਿੰਘ ਦੇ ਘਰ ਰੱਖੀ ਗਈ ਪਾਰਟੀ ‘ਚ ਵੀ ਉਹ ਉਸ ਵੇਲੇ ਚਰਚਾ ‘ਚ ਆ ਗਈ ਸੀ ਜਦੋਂ ਮੀਕਾ ਸਿੰਘ ਨੇ ਉਸ ਨੂੰ ਜਬਰਨ ਕਿੱਸ ਕਰ ਲਿਆ ਸੀ ।
View this post on Instagram
ਜਿਸ ਤੋਂ ਬਾਅਦ ਰਾਖੀ ਨੇ ਇਸ ਦੀ ਸ਼ਿਕਾਇਤ ਵੀ ਪੁਲਿਸ ਕੋਲ ਕਰਵਾਈ ਸੀ । ਰਾਖੀ ਸਾਵੰਤ ਨੁੰ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ । ਹਾਲ ਹੀ ‘ਚ ਉਸ ਦੀ ਮਾਂ ਦਾ ਕੈਂਸਰ ਦਾ ਆਪ੍ਰੇਸ਼ਨ ਹੋਇਆ ਸੀ । ਜਿਸ ਕਾਰਨ ਰਾਖੀ ਨੂੰ ਕਾਫੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ , ਜਿਸ ਤੋਂ ਬਾਅਦ ਸਲਮਾਨ ਖ਼ਾਨ ਉਸ ਦੀ ਮਦਦ ਦੇ ਲਈ ਅੱਗੇ ਆਏ ਸਨ ।
ਹੋਰ ਪੜ੍ਹੋ