
Rakhi Sawant wedding pics viral: ਡਰਾਮਾ ਕੁਈਨ ਕਹੀ ਜਾਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਕੋਰਟ ਮੈਰਿਜ ਕਰ ਲਈ ਹੈ। ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੇ ਕੋਰਟ ਮੈਰਿਜ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਵਾਇਰਲ ਫੋਟੋਆਂ 'ਚ ਰਾਖੀ ਸਾਵੰਤ ਕੋਰਟ ਮੈਰਿਜ ਦੇ ਕਾਗਜ਼ਾਂ 'ਤੇ ਦਸਤਖਤ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਉਸ ਦੇ ਕੋਲ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : 'Chhori 2' ਦੀ ਸ਼ੂਟਿੰਗ ਦੌਰਾਨ ਨੁਸਰਤ ਭਰੂਚਾ ਨਾਲ ਵਾਪਰਿਆ ਹਾਦਸਾ, ਕਲੀਨਿਕ 'ਚ ਟਾਂਕੇ ਲਗਵਾਉਂਦੀ ਆਈ ਨਜ਼ਰ, ਦੇਖੋ ਵੀਡੀਓ
ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੀਆਂ ਕੋਰਟ ਮੈਰਿਜ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿੱਚ ਦੇਖ ਸਕਦੇ ਹੋ ਰਾਖੀ ਸਾਵੰਤ ਨੇ ਚਿੱਟੇ ਅਤੇ ਗੁਲਾਬੀ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ। ਰਾਖੀ ਨੇ ਆਪਣਾ ਸਿਰ ਚੁੰਨੀ ਦੇ ਨਾਲ ਢੱਕਿਆ ਹੋਇਆ ਹੈ। ਉਥੇ ਹੀ ਆਦਿਲ ਸਿੰਪਲ ਲੁੱਕ ਬਲੈਕ ਸ਼ਰਟ ਅਤੇ ਡੈਨੀਮ 'ਚ ਨਜ਼ਰ ਆ ਰਹੇ ਹਨ।

ਰਾਖੀ ਸਾਵੰਤ ਦੇ ਵਿਆਹ ਦੀਆਂ ਤਿੰਨ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਇੱਕ ਫੋਟੋ ਵਿੱਚ ਰਾਖੀ ਅਤੇ ਆਦਿਲ ਹੱਥ ਵਿੱਚ ਮੈਰਿਜ ਸਰਟੀਫਿਕੇਟ ਫੜੇ ਹੋਏ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਗਲੇ ਵਿੱਚ ਮਾਲਾ ਪਾਈ ਹੋਈ ਹੈ। ਜਦੋਂ ਕਿ ਤੀਜੀ ਫੋਟੋ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੇ ਮੈਰਿਜ ਸਰਟੀਫਿਕੇਟ ਦੀ ਹੈ।

ਦੱਸ ਦੇਈਏ ਕਿ ਰਾਖੀ ਸਾਵੰਤ ਦਾ ਇਹ ਦੂਜਾ ਵਿਆਹ ਹੈ। ਰਾਖੀ ਸਾਵੰਤ ਨੇ ਇਸ ਤੋਂ ਪਹਿਲਾਂ ਰਿਤੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਸ਼ੋਅ ਛੱਡਣ ਤੋਂ ਬਾਅਦ ਰਾਖੀ ਸਾਵੰਤ ਨੇ ਵੱਡਾ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਤੀ ਪਹਿਲਾਂ ਹੀ ਵਿਆਹੇ ਹੋਏ ਹਨ, ਇਸ ਲਈ ਉਨ੍ਹਾਂ ਦਾ ਵਿਆਹ ਜਾਇਜ਼ ਨਹੀਂ ਹੈ ਅਤੇ ਫਿਰ ਰਾਖੀ ਨੇ ਰਿਤੇਸ਼ ਨਾਲੋਂ ਸਾਰੇ ਰਿਸ਼ਤੇ ਤੋੜ ਦਿੱਤੇ ਸਨ। ਰਿਤੇਸ਼ ਤੋਂ ਬਾਅਦ ਰਾਖੀ ਸਾਵੰਤ ਆਦਿਲ ਨੂੰ ਡੇਟ ਕਰ ਰਹੀ ਹੈ ਅਤੇ ਹੁਣ ਵਾਇਰਲ ਤਸਵੀਰਾਂ ਤੋਂ ਸਾਫ ਹੈ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ।
View this post on Instagram