ਰਾਖੀ ਨੇ ਰੋਂਦੀ ਹੋਈ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਮਨਚਲਿਆਂ ਨੂੰ ਦਿੱਤੀ ਹਵਾ, ਇਸ ਤਰ੍ਹਾਂ ਦੇ ਹੋ ਰਹੇ ਹਨ ਕਮੈਂਟ 

Written by  Rupinder Kaler   |  August 23rd 2019 04:41 PM  |  Updated: August 23rd 2019 04:41 PM

ਰਾਖੀ ਨੇ ਰੋਂਦੀ ਹੋਈ ਕੁੜੀ ਦੀ ਤਸਵੀਰ ਸ਼ੇਅਰ ਕਰਕੇ ਮਨਚਲਿਆਂ ਨੂੰ ਦਿੱਤੀ ਹਵਾ, ਇਸ ਤਰ੍ਹਾਂ ਦੇ ਹੋ ਰਹੇ ਹਨ ਕਮੈਂਟ 

ਵਿਵਾਦਿਤ ਕਵੀਨ ਨਾਲ ਮਸ਼ਹੂਰ ਰਾਖੀ ਸਾਵੰਤ ਦੇ ਇੰਸਟਾਗ੍ਰਾਮ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਹਲਚਲ ਰਹਿੰਦੀ ਹੈ ਕਿਉਂਕਿ ਰਾਖੀ ਕਦੇ ਦੁਲਹਣ ਦੇ ਲਿਬਾਸ ਵਿੱਚ ਤਸਵੀਰਾਂ ਸ਼ੇਅਰ ਕਰਦੀ ਹੈ । ਕਦੇ ਉਹ ਆਪਣੇ ਵਿਆਹ ਦਾ ਖੁਲਾਸਾ ਕਰਦੀ ਹੈ ਤੇ ਕਦੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ । ਪਰ ਹੁਣ ਜਿਹੜੀ ਤਸਵੀਰ ਰਾਖੀ ਨੇ ਸ਼ੇਅਰ ਕੀਤੀ ਹੈ, ਉਹ ਇੱਕ ਰੋਂਦੀ ਹੋਈ ਕੁੜੀ ਦੀ ਹੈ ।

https://www.instagram.com/p/B1Y5gblnJzg/

ਇਸ ਤਰ੍ਹਾਂ ਦੀ ਤਸਵੀਰ ਦੇਖ ਕੇ ਰਾਖੀ ਦੇ ਪ੍ਰਸ਼ੰਸਕ ਹੈਰਾਨ ਹਨ । ਇਸ ਤਰ੍ਹਾਂ ਦੀ ਤਸਵੀਰ ਨੂੰ ਦੇਖਕੇ ਉਸ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰਾਖੀ ਦੇ ਵਿਆਹੁਤਾ ਜੀਵਨ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ । ਇਸ ਤੋਂ ਤੋਂ ਪਹਿਲਾਂ ਤਸਵੀਰ ਨੂੰ ਦੇਖ ਕੇ ਕੁਝ ਹੋਰ ਲੋਕ ਗਲਤ ਅੰਦਾਜ਼ਾ ਲਗਾਉਣ ਇਸ ਦੇ ਪਿੱਛੇ ਦੀ ਸਚਾਈ ਰਾਖੀ ਨੇ ਬਿਆਨ ਕੀਤੀ ਹੈ ।

https://www.instagram.com/p/B1Y5tBFHqFg/

ਰਾਖੀ ਨੇ ਲਿਖਿਆ ਹੈ ਕਿ ਲੰਡਨ ਦੀ ਟਿੱਕਟ ਬਹੁਤ ਮਹਿੰਗੀ ਹੈ ਇਸ ਲਈ ਰੋ ਰਹੀ ਹਾਂ । ਪਰ ਤਸਵੀਰ ਨੂੰ ਦੇਖਕੇ ਲੋਕ ਮਜ਼ੇਦਾਰ ਕਮੈਂਟ ਕਰ ਰਹੇ ਹਨ । ਇੱਕ ਬੰਦੇ ਨੇ ਲਿਖਿਆ ਹੈ ਲਗਦਾ ਹੈ ਤਲਾਕ ਹੋ ਗਿਆ ਹੈ ।ਇਸੇ ਤਰ੍ਹਾਂ ਕੁਝ ਹੋਰ ਲੋਕਾਂ ਨੇ ਵੀ ਬਹੁਤ ਹੀ ਹਾਸੋਹੀਣੇ ਕਮੈਂਟ ਕੀਤੇ ਹਨ ।

https://www.instagram.com/p/B1ErmSJhIn5/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network