ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਰਾਖੀ ਸਾਵੰਤ ਹੋਈ ਅੱਗ ਬਬੂਲਾ, ਮੋਦੀ ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ, ਦੇਖੋ ਵੀਡੀਓ

written by Lajwinder kaur | December 01, 2019

ਤੇਲੰਗਾਨਾ ਦੇ ਹੈਦਰਾਬਾਦ ‘ਚ 27 ਸਾਲਾਂ ਦੀ ਜਾਨਵਰਾਂ ਦੀ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ‘ਚ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਕਲਾਕਾਰਾਂ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਇਸ ਅਣਮਨੁੱਖੀ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਉੱਤੇ ਅਦਾਕਾਰਾ ਰਾਖੀ ਸਾਵੰਤ ਨੇ ਵੀ ਆਪਣਾ ਗੁੱਸਾ ਪ੍ਰਗਟ ਕਰਦਾ ਹੋਏ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਵੀਡੀਓ ਨੂੰ ਪੋਸਟ ਕਰਦਾ ਹੋਏ ਲਿਖਿਆ ਹੈ, ਦੋਸਤੋਂ ਅੱਜ ਮੈਂ ਬਹੁਤ ਦੁਖੀ ਹਾਂ..’

ਹੋਰ ਵੇਖੋ:ਦੋਸਤਾਂ ਨੇ ‘ਗੁਰੀ’ ਨੂੰ ਬਰਥਡੇਅ ‘ਤੇ ਵੱਡੇ ਸਾਰੇ ਕੇਕ ਨਾਲ ਦਿੱਤਾ ਸਰਪ੍ਰਾਈਜ਼, ਕੇਕ ਨਾਲ ਲਿਬੜੇ ਨਜ਼ਰ ਆਏ ‘ਗੁਰੀ’, ਦੇਖੋ ਵੀਡੀਓ

ਵੀਡੀਓ ‘ਚ ਰਾਖੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਲੜਕੀ ਦੀ ਮਦਦ ਮੰਗਣ ਦੇ ਬਦਲੇ ‘ਚ ਉਸ ਨਾਲ ਬਲਾਤਕਾਰ ਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ.. ਮੈਂ ਦੇਸ਼ ਦੀਆਂ ਕੁੜੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅਜਿਹੇ ਦਰਿੰਦੇ ਭਰੋਸੇ ਦੇ ਕਾਬਿਲ ਨਹੀਂ ਹੁੰਦੇ।

ਵੀਡੀਓ ‘ਚ ਅੱਗੇ ਉਨ੍ਹਾਂ ਨੇ ਮੋਦੀ ਸਰਕਾਰ ਤੇ ਦੇਸ਼ ਦੇ ਕਾਨੂੰਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਫਾਂਸੀ ਦੀ ਸਜ਼ਾ ਦੀ ਗੱਲ ਆਖੀ ਹੈ। ਦੱਸ ਦਈਏ ਇਸ ਮਾਮਲੇ ‘ਚ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

You may also like