ਰਾਖੀ ਸਾਵੰਤ ਨੇ ਸ਼ਰਲਿਨ ਚੋਪੜਾ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਸ਼ਰਲਿਨ ਮਰੀਅਲ ਹੱਡੀਆਂ ਦਾ ਢਾਂਚਾ’

written by Shaminder | November 05, 2022 04:39pm

ਡਰਾਮਾ ਕੁਈਨ ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਸ਼ਰਲਿਨ ਚੋਪੜਾ (sherlyn chopra) ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ । ਜਿਸ ਤੋਂ ਬਾਅਦ ਦੋਨਾਂ ਵਿਚਾਲੇ ਵਿਵਾਦ ਵੱਧਦਾ ਜਾ ਰਿਹਾ ਹੈ । ਹੁਣ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ।

Rakhi Sawant confesses to having suicidal thoughts, details inside  Image Source: Twitter

ਹੋਰ ਪੜ੍ਹੋ : ਸਾਬਕਾ ਮਿਸ ਅਰਜਨਟੀਨਾ ਅਤੇ ਸਾਬਕਾ ਮਿਸ ਪੋਰਟੋ ਰੀਕੋ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ

ਜਿਸ ‘ਚ ਰਾਖੀ ਸਾਵੰਤ ਸ਼ਰਲਿਨ ਚੋਪੜਾ ‘ਤੇ ਨਿਸ਼ਾਨਾ ਸਾਧਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਖੀ ਸਾਵੰਤ ਕਹਿੰਦੀ ਸੁਣਾਈ ਦੇ ਰਹੀ ਹੈ ਕਿ ‘ਮੈਂ ਅਜੇ ਤੱਕ ਥਾਣੇ ਜਾ ਕੇ ਮਾਣ ਹਾਨੀ ਦਾ ਦਾਅਵਾ ਨਹੀਂ ਕੀਤਾ, ਜੇ ਤੈਨੂੰ ਲੱਗਦਾ ਹੈ ਕਿ ਮੈਂ ਮੋਟੀ ਹਾਂ ਤਾਂ ਤੂੰ ਕੀ ਹੈਂ, ਤੂੰ ਤਾਂ ਮਰੀਅਲ ਹੱਡੀਆਂ ਦਾ ਢਾਂਚਾ ਹੈ’।

Rakhi Sawant's boyfriend Adil Khan's ex-girlfriend 'threatens to kill herself' Image Source: Twitter

ਹੋਰ ਪੜ੍ਹੋ : ਵਿਰਾਟ ਕੋਹਲੀ ਦਾ ਅੱਜ ਹੈ ਜਨਮ-ਦਿਨ, ਪਤਨੀ ਅਨੁਸ਼ਕਾ ਨੇ ਇਸ ਅੰਦਾਜ਼ ‘ਚ ਪਤੀ ਨੂੰ ਦਿੱਤੀ ਵਧਾਈ

ਰਾਖੀ ਸਾਵੰਤ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਆਈਟਮ ਸੌਂਗ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਵਿਖਾ ਚੁੱਕੀ ਹੈ ।

rakhi sawant look

ਰਾਖੀ ਸਾਵੰਤ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਮੀਕਾ ਸਿੰਘ ਨੇ ਉਸ ਨੂੰ ਆਪਣੀ ਬਰਥਡੇ ਪਾਰਟੀ ‘ਚ ਜਬਰਦਸਤੀ ਕਿੱਸ ਕਰ ਲਿਆ ਸੀ । ਜਿਸ ਤੋਂ ਬਾਅਦ ਰਾਖੀ ਸਾਵੰਤ ਨੇ ਥਾਣੇ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ।

 

View this post on Instagram

 

A post shared by Instant Bollywood (@instantbollywood)

You may also like