ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਰਾਖੀ ਸਾਵੰਤ ਨੇ ਦਿੱਤੀ ਚੇਤਾਵਨੀ

written by Rupinder Kaler | September 18, 2021

ਰਾਖੀ ਸਾਵੰਤ (Rakhi Sawant)  ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਤੇ ਵੱਡਾ ਬਿਆਨ ਦਿੱਤਾ ਹੈ । ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਰਾਖੀ ਸਾਵੰਤ ਨੇ ਸਖਤ ਲਹਿਜੇ ਵਿੱਚ ਕਿਹਾ- 'ਮੇਰੇ ਤੋਂ ਅਤੇ ਮੇਰੇ ਨਾਮ ਤੋਂ ਦੂਰ ਰਹੋ । ਜੋ ਵੀ ਕੋਈ ਮਿਸਟਰ ਚੱਢਾ ਹੋ ਨਾ, ਮੇਰਾ ਨਾਂਅ ਲਵੇਗਾ ਤਾਂ ਮੈਂ ਤੇਰਾ ਚੱਢਾ ਉਤਾਰ ਦਵਾਂਗੀ, ਮੈਂ ਇਸ ਵੇਲੇ ਟ੍ਰੈਂਡਿੰਗ ਵਿਚ ਹਾਂ, ਮਿਸਟਰ ਚੱਢਾ ਤੁਸੀਂ ਖੁਦ ਵੇਖੋ, ਤੁਹਾਨੂੰ ਟ੍ਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਂਅ ਦੀ ਜ਼ਰੂਰਤ ਪੈ ਗਈ।''

Pic Courtesy: Instagram

ਹੋਰ ਪੜ੍ਹੋ :

ਗਾਇਕ ਹਰਫ ਚੀਮਾ ਦਾ ਨਵਾਂ ਗੀਤ ‘ਬਗਾਵਤ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਵਿਚ ਰਾਖੀ ਸਾਵੰਤ (Rakhi Sawant)  ਦਾ ਨਾਂ ਉਸ ਸਮੇਂ ਗੂੰਜਿਆ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ raghav-chaddha ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ਆਖ ਦਿੱਤਾ। ਇਸ ਤੋਂ ਰਾਖੀ (Rakhi Sawant) ਇੰਨੀ ਨਾਰਾਜ਼ ਹੋਈ ਕਿ 'ਆਪ' ਨੇਤਾ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ।

Pic Courtesy: Instagram

ਇਹੀ ਨਹੀਂ ਰਾਖੀ ਨੇ ਇੱਕ ਟਵੀਟ ਵੀ ਕੀਤਾ ਜਿਸ ਵਿੱਚ ਉਹਨਾਂ ਨੇ ਲਿਖਿਆ 'ਮੇਰੇ ਪਤੀ ਨੇ raghav-chaddha ਨੂੰ ਜਵਾਬ ਦਿੱਤਾ ਹੈ। ਲੋਕ ਹੁਣ ਤਕ ਮੈਨੂੰ ਇਕੱਲੇ ਜਾਣ ਕੇ ਪ੍ਰੇਸ਼ਾਨ ਕਰਦੇ ਸਨ, ਅੱਜ ਮੇਰੀਆਂ ਅੱਖਾਂ ਵਿੱਚ ਇਹ ਕਹਿ ਕੇ ਹੰਝੂ ਹਨ ਕਿ ਅੱਜ ਮੇਰੇ ਕੋਲ ਕੋਈ ਹੈ, ਜੋ ਮੇਰੇ ਮਾਣ-ਸਨਮਾਨ ਦੀ ਰਾਖੀ ਲਈ ਖੜ੍ਹਾ ਹੈ, ਧੰਨਵਾਦ ਮੇਰੇ ਪਤੀ। '

0 Comments
0

You may also like