
Rakhi Sawant wishes her boyfriend Adil happy birthday : 'ਕੰਟਰੋਵਰਸੀ ਕੁਈਨ' ਦੇ ਨਾਂ ਨਾਲ ਜਾਣੀ ਜਾਂਦੀ ਰਾਖੀ ਸਾਵੰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਜ਼ਿੰਦਗੀ ਬਾਰੇ ਕਾਫੀ ਕੁਝ ਦੱਸਦੀ ਰਹਿੰਦੀ ਹੈ। ਜਿਵੇਂ ਕਿ ਸਭ ਜਾਣਦੇ ਨੇ ਰਾਖੀ ਸਾਵੰਤ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ ਅਤੇ ਦੋਵੇਂ ਇਕੱਠੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।
ਰਾਖੀ ਇਸ ਸਮੇਂ ਬਿੱਗ ਬੌਸ ਮਰਾਠੀ ਦੇ ਘਰ ਵਿੱਚ ਹੈ ਅਤੇ ਇਸ ਦੇ ਬਾਵਜੂਦ ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨੂੰ ਬਹੁਤ ਹੀ ਰੋਮਾਂਟਿਕ ਅੰਦਾਜ਼ ਵਿੱਚ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਹੋਰ ਪੜ੍ਹੋ :ਅਦਾਕਾਰਾ ਵੀਨਾ ਕਪੂਰ ਨੂੰ ਬੇਟੇ ਨੇ ਨਹੀਂ ਮਾਰਿਆ, 'ਜਿਉਂਦੀ ਜਾਗਦੀ' ਅਦਾਕਾਰਾ ਨੇ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ

ਇੰਨ੍ਹੀ ਦਿਨੀਂ ਰਾਖੀ ਸਾਵੰਤ ਜੋ ਕਿ ਬਿੱਗ ਬੌਸ ਮਰਾਠੀ ਦੇ ਘਰ ਵਿੱਚ ਹੈ। ਉੱਥੇ ਹੀ, ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਖ਼ਾਸ ਤਸਵੀਰ ਵੀ ਸਾਂਝੀ ਕੀਤੀ ਹੈ।

ਰਾਖੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਆਦਿਲ ਦੀ ਇੱਕ ਖੂਬਸੂਰਤ ਤਸਵੀਰ ਪੋਸਟ ਕਰਕੇ ਕੈਪਸ਼ਨ 'ਚ ਕਾਫੀ ਕੁਝ ਲਿਖਿਆ ਹੈ। ਰਾਖੀ ਦੁਆਰਾ ਪੋਸਟ ਕੀਤੀ ਗਈ ਫੋਟੋ ਦੁਬਈ ਦੀ ਹੈ ਅਤੇ ਬੈਕਗ੍ਰਾਊਂਡ 'ਚ ਬੁਰਜ ਖਲੀਫਾ ਦਿਖਾਈ ਦੇ ਰਿਹਾ ਹੈ। ਰਾਖੀ ਅਤੇ ਆਦਿਲ ਚਿੱਟੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ।
ਰਾਖੀ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ- ' Happy Birthday to the love of my life ....ਹਰ ਕਦਮ 'ਤੇ ਮੇਰਾ ਸਾਥ ਦੇਣ ਅਤੇ ਮੇਰੇ ਨਾਲ ਰਹਿਣ ਲਈ ਧੰਨਵਾਦ...ਮੈਂ ਰੱਬ ਦਾ ਜਿੰਨਾ ਮਰਜ਼ੀ ਸ਼ੁਕਰਾਨਾ ਕਰਾਂ, ਇਹ ਘੱਟ ਹੋਵੇਗਾ ਕਿ ਉਸ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੇਰੇ ਕੋਲ ਸ਼ਬਦ ਨਹੀਂ ਹਨ ਜੋ ਤੁਹਾਨੂੰ ਦੱਸਣ ਲਈ ਕਿ ਮੈਂ ਤੁਹਾਡੇ ਬਾਰੇ ਕੀ ਸੋਚਦੀ ਹਾਂ, ਮੈਂ ਤੁਹਾਨੂੰ ਕਿੰਨਾ ਪਿਆਰ ਕਰਦੀ ਹਾਂ...ਮੈਨੂੰ ਉਮੀਦ ਹੈ ਕਿ ਤੁਹਾਡਾ ਸਾਲ ਵਧੀਆ ਰਹੇ...ਹਾਲਾਂਕਿ ਮੈਂ ਬਿੱਗ ਬੌਸ ਦੇ ਘਰ ਵਿੱਚ ਹਾਂ ਪਰ ਫਿਰ ਵੀ, ਇਹ ਮੇਰੀ ਤੁਹਾਨੂੰ ਜਨਮਦਿਨ ਦੀ ਸ਼ੁਭਕਾਮਨਾ ਹੈ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਦਿਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
View this post on Instagram