ਹੈਦਰਾਬਾਦ ਰੇਪ ਕੇਸ 'ਤੇ ਵਿਵਾਦਿਤ ਬਿਆਨ ਦੇ ਕੇ ਬੁਰੀ ਫਸੀ ਰਾਖੀ ਸਾਵੰਤ,ਹੁਣ ਟਰੱਕ ਡਰਾਈਵਰਾਂ ਨੇ ਕੀਤੀ ਇਹ ਮੰਗ

written by Shaminder | December 05, 2019

ਹੈਦਰਾਬਾਦ 'ਚ ਇੱਕ ਵੈਟਨਰੀ ਡਾਕਟਰ ਨਾਲ ਰੇਪ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਪੂਰੇ ਦੇਸ਼ 'ਚ ਰੋਸ ਦੀ ਲਹਿਰ ਹੈ । ਜਿਸ ਤੋਂ ਬਾਅਦ ਕਈ ਸੈਲੀਬ੍ਰੇਟੀਜ਼ ਨੇ ਇਸ ਘਟਨਾ 'ਤੇ ਦੁਖ ਜਤਾਇਆ ਸੀ । ਉੱਥੇ ਹੀ ਰਾਖੀ ਸਾਵੰਤ ਵੱਲੋਂ ਵੀ ਟਰੱਕ ਡਰਾਈਵਰਾਂ ਖਿਲਾਫ ਬਿਆਨ ਦਿੱਤਾ ਗਿਆ ਸੀ । ਜਿਸ 'ਚ ਰਾਖੀ ਨੇ ਟਰੱਕ ਡਰਾਈਵਰਾਂ ਨੂੰ ਕਾਫੀ ਬੁਰਾ ਭਲਾ ਕਿਹਾ ਸੀ ।

ਹੋਰ ਵੇਖੋ:ਕੱਲ੍ਹ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਇਸ ਤਰ੍ਹਾਂ ਫ਼ਿਲਮ ਵੇਖਣ ਲਈ ਹਰਜੀਤ ਹਰਮਨ ਕਰ ਰਹੇ ਪ੍ਰੇਰਿਤ

https://www.instagram.com/p/B5fuIMBHGFV/

ਪਰ ਹੁਣ ਡਰਾਈਵਰਾਂ ਨੇ ਰਾਖੀ ਦੇ ਇਸ ਬਿਆਨ 'ਤੇ ਕਰੜਾ ਇਤਰਾਜ਼ ਜਤਾਇਆ ਹੈ ਅਤੇ ਇਸ ਮਾਮਲੇ 'ਚ ਮੁਆਫ਼ੀ ਮੰਗਣ ਲਈ ਕਿਹਾ ਹੈ । ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਜੇ ਰਾਖੀ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ।

https://www.instagram.com/p/B5SC9Ofn7s8/

ਦੱਸ ਦਈਏ ਕਿ ਬੀਤੇ ਦਿਨੀਂ ਹੈਦਰਾਬਾਦ 'ਚ ਇੱਕ 22 ਸਾਲ ਦੀ ਡਾਕਟਰ ਦੀ ਸਕੂਟੀ ਪੇਂਚਰ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੇ ਟਰਕ ਡਰਾਈਵਰਾਂ ਤੋਂ ਮਦਦ ਕਰਨ ਲਈ ਕਿਹਾ ਸੀ ।ਪਰ ਇਨ੍ਹਾਂ ਟਰੱਕ ਡਰਾਈਵਰਾਂ ਨੇ ਮਦਦ ਕਰਨ ਦੀ ਬਜਾਏ ਨਾ ਸਿਰਫ ਉਸ ਨਾਲ ਰੇਪ ਕੀਤਾ ਬਲਕਿ ਉਸ ਨੂੰ ਜਿਉਂਦੇ ਜੀਅ ਅੱਗ ਦੇ ਹਵਾਲੇ ਕਰ ਦਿੱਤਾ ਸੀ ।

You may also like