Raksha Bandhan 2021: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਇਸ ਵਾਰ 22 ਅਗਸਤ ਨੂੰ ਮਨਾਇਆ ਜਾਵੇਗਾ, ਇਸ ਦਿਨ ਵੀ ਭੁੱਲ ਕੇ ਵੀ ਨਾ ਕਰੋ ਇਹ ਕੰਮ

written by Lajwinder kaur | August 17, 2021

ਰੱਖੜੀ (Raksha Bandhan)  ਜਾਂ ਰਾਖੀ ਦਾ ਭਾਵ ਹੈ ਭਾਰ ਭੈਣਾ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾ ਦੀ ਕਿਸੇ ਵੀ ਮੁਸ਼ਕਿਲ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਬਚਨ ਬੱਧ ਹੋ ਜਾਂਦੇ ਹਨ। ਇਸ ਦਿਨ ਭੈਣਾਂ ਇਸ ਖ਼ਾਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ।

Raksha-Bandhan2021 Image From Google

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਪੰਜਾਬੀ ਸੂਟ ‘ਚ ਢਾਹ ਰਹੀ ਹੈ ਕਹਿਰ, ਇੰਟਰਨੈੱਟ ‘ਤੇ ਛਾਈਆਂ ਸ਼ਹਿਨਾਜ਼ ਦੀਆਂ ਇਹ ਨਵੀਆਂ ਤਸਵੀਰਾਂਹੋਰ ਪੜ੍ਹੋ : ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦਾ ‘ਕਿਸਮਤ-2’ ਦਾ ਟੀਜ਼ਰ ਹੋਇਆ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ

Rakhi image Image From Google

ਇਸ ਸਾਲ Raksha Bandhan ਦਾ ਤਿਉਹਾਰ 22 ਅਗਸਤ ਯਾਨੀ ਕਿ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ । ਬਜ਼ਾਰਾਂ ‘ਚ ਵੀ ਰੱਖੜੀ ਨੂੰ ਲੈ ਕੇ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਥਾਂ-ਥਾਂ ਸਵਦੇਸ਼ੀ ਤੇ ਸਟਾਈਲਿਸ਼ ਰੱਖੜੀਆਂ ਦੇਖਣ ਨੂੰ ਮਿਲ ਰਹੀਆਂ ਨੇ। ਮੁਟਿਆਰਾਂ ਇਸ ਤਿਉਹਾਰ ਨੂੰ ਲੈ ਕੇ ਹੱਥਾਂ ਉੱਤੇ ਮਹਿੰਦੀਆਂ ਵੀ ਲਗਵਾ ਰਹੀਆਂ ਨੇ। ਰੱਖੜੀ ਦੇ ਤਿਉਹਾਰ ਤੋਂ ਹੀ ਸਾਲ ਦੇ ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ।

rakhi Image From Google

ਸੋ ਇਸ ਪਵਿੱਤਰ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਹੋਏ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਇਸ ਦਿਨ ਸਫਾਈ ਦੇ ਨਿਯਮਾਂ ਦੀ ਪਾਲਣਾ ਜਰੂਰ ਕਰੋ। ਨਹਾ-ਧੋ ਕੇ ਇਸ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਗੁੱਸੇ, ਹੰਕਾਰ ਅਤੇ ਵਿਵਾਦ ਦੀ ਸਥਿਤੀ ਤੋਂ ਦੂਰ ਰਹੋ । ਇਸ ਦੇ ਨਾਲ ਅਜਿਹਾ ਕੋਈ ਕੰਮ ਨਾ ਕਰੋ ਜਿਸ ਨਾਲ ਕਿਸੇ ਦਾ ਦਿਲ ਦੁੱਖੀ ਹੋਵੇ । ਇਹ ਤਿਉਹਾਰ ਖੁਸ਼ੀ ਅਤੇ ਪੂਰੇ ਵਿਸ਼ਵਾਸ ਅਤੇ ਸ਼ਰਧਾ ਨਾਲ ਮਨਾਇਆ ਚਾਹੀਦਾ ਹੈ।

 

0 Comments
0

You may also like