ਤੂੰਬੀ ਕਿੰਗ ਰਮਤਾ ਜੀ ਦੀ ਤੂੰਬੀ ਦਾ ਹੈ ਹਰ ਕੋਈ ਦੀਵਾਨਾ,ਸੁਣੋ ਉਹਨਾਂ ਦੀ ਇਹ ਤੂੰਬੀ

Written by  Rajan Sharma   |  July 26th 2018 08:20 AM  |  Updated: July 26th 2018 08:20 AM

ਤੂੰਬੀ ਕਿੰਗ ਰਮਤਾ ਜੀ ਦੀ ਤੂੰਬੀ ਦਾ ਹੈ ਹਰ ਕੋਈ ਦੀਵਾਨਾ,ਸੁਣੋ ਉਹਨਾਂ ਦੀ ਇਹ ਤੂੰਬੀ

ਪੰਜਾਬ ਦਾ ਸੱਭਿਆਚਾਰ ਬੜਾ ਅਮੀਰ ਅਤੇ ਰੰਗੀਨ ਹੈ| ਵਿਰਸੇ ਨੂੰ ਸੰਭਾਲ ਦਾ ਇਹ ਸੱਭਿਆਚਾਰ ਪੰਜਾਬ ਦੇ ਇਤਿਹਾਸ ਦੀ ਨਿਸ਼ਾਨੀ ਹੈ| ਪੰਜਾਬੀ ਸੰਗੀਤ ਦੀ ਗੱਲ ਕਰੀਏ ਜੋ ਕਿ ਪੰਜਾਬੀ ਸੱਭਿਆਚਾਰ ਦਾ ਮੁੱਖ ਭਾਗ ਹੈ| ਪੰਜਾਬ ਦੇ ਵੱਖਰੇ ਵੱਖਰੇ ਸਾਜ਼ ਬੇਹੱਦ ਸੋਹਣੇ ਅਤੇ ਮਨਮੋਹਕ ਸੰਗੀਤ ਨੂੰ ਜਨਮ ਦਿੰਦੇ ਹਨ| ਅਗਰ ਗੱਲ ਕਰੀਏ ਸਾਜ਼ ਤੂੰਬੀ tumbi ਦੀ ਤਾਂ ਤੂੰਬੀ ਪੰਜਾਬ ਦਾ ਇੱਕ ਬੇਹੱਦ ਸੋਹਣਾ ਅਤੇ ਮਸ਼ਹੂਰ ਸਾਜ਼ ਹੈ। ਇਸਦੇ ਇੱਕ ਪਾਸੇ ਕੱਦੂ ਨੂੰ ਕੱਟ ਕੇ ਲਗਾਇਆ ਜਾਂਦਾ ਹੈ ਜਿਆਦਾਤਰ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਵੀ ਕਰਦੇ ਹਨ|

https://www.youtube.com/watch?v=Er7MRG33BkA

ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿੱਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਇੱਕ ਅਜਿਹਾ ਹੀ ਮਾਹਿਰ ਹੈ ਪੰਜਾਬ ਦੇ ਬੜੇ ਮਸ਼ਹੂਰ ਤੂੰਬੀ tumbi ਕਿੰਗ ਰਮਤਾ ਜੀ| ਰਮਤਾ ਜੀ ramta ji ਤੂੰਬੀ ਨੂੰ ਬੜੇ ਹੀ ਰੋਮਾਂਚਕ ਤਰੀਕੇ ਨਾਲ ਵਜਾਂਦੇ ਹਨ| ਉਹਨਾਂ ਦਾ ਤੂੰਬੀ ਦਾ ਹੁਨਰ ਅੱਸੀ ਉਹਨਾਂ ਦੀਆਂ ਇਹਨਾਂ ਵੀਡੀਓ ਵਿੱਚ ਦੇਖ ਸਕਦੇ ਹਨ|

https://www.facebook.com/sumit.gill.526438/videos/435304446989020/

ਤੂੰਬੀ tumbi ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰ ਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਤੂੰਬੀ ਲਈ ਆਮ ਤੌਰ ’ਤੇ 0 ਨੰਬਰ ਅਤੇ 36 ਨੰਬਰ ਦੀ ਲੋਹੇ ਦੀ ਤਾਰ ਵਰਤੀ ਜਾਂਦੀ ਹੈ। ਇਹ ਸਭ ਕੁਝ ਕਰ ਲੈਣ ਤੋਂ ਬਾਅਦ ਸੱਤ ਸੁਰਾਂ ਕੱਢਣ ਵਾਲੀ ਇੱਕ ਤਾਰ ਵਾਲੀ ਤੂੰਬੀ ਬਣ ਕੇ ਤਿਆਰ ਹੋ ਜਾਂਦੀ ਹੈ।

https://www.youtube.com/watch?v=C2hj_GMLR5g


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network