ਅਰਦਾਸ ਕਰਾਂ ਦੇ ਸੈੱਟ 'ਤੇ ਇੰਝ ਨੀਂਦਾਂ ਪੂਰੀਆਂ ਕਰਦੇ ਸੀ ਰਾਣਾ ਜੰਗ ਬਹਾਦਰ, ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਵੀਡੀਓ

written by Aaseen Khan | July 23, 2019 11:51am

19 ਜੁਲਾਈ ਨੂੰ ਅਰਦਾਸ ਕਰਾਂ ਫ਼ਿਲਮ ਰਿਲੀਜ਼ ਹੋਈ ਜਿਸ ਤੋਂ ਬਾਅਦ ਫ਼ਿਲਮ ਹਰ ਪਾਸੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਪੂਰੀ ਦੁਨੀਆਂ ਦੇ ਵਿਚੋਂ ਫ਼ਿਲਮ ਲਈ ਚੰਗੇ ਰਿਵਿਊਜ਼ ਸਾਹਮਣੇ ਆ ਰਹੇ ਹਨ,ਜਿਸ ਦੇ ਚਲਦਿਆਂ ਫ਼ਿਲਮ ਬਾਕਸ ਆਫ਼ਿਸ 'ਤੇ ਵੀ ਜਲਵਾ ਬਿਖੇਰ ਰਹੀ ਹੈ। ਹਰ ਘਰ ਦੀ ਕਹਾਣੀ ਦਰਸਾਉਂਦੀ ਇਸ ਫ਼ਿਲਮ ਅਰਦਾਸ ਕਰਾਂ ਨੂੰ ਗਿੱਪੀ ਗਰੇਵਾਲ ਨੇ ਪ੍ਰੋਡਿਊਸ ਅਤੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਸ਼ੂਟ ਦੌਰਾਨ ਕੀਤੀ ਮਸਤੀ ਤੇ ਹਾਲਾਤਾਂ ਦੀਆਂ ਵੀਡੀਓਜ਼ ਹੁਣ ਗਿੱਪੀ ਗਰੇਵਾਲ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਨ।

 

View this post on Instagram

 

He’s my Favourite ? One more sleeping man in my life. On set @ardaaskaraan ? #gippygrewal #ranajungbahadur

A post shared by Gippy Grewal (@gippygrewal) on


ਉਹਨਾਂ ਰਾਣਾ ਜੰਗ ਬਹਾਦਰ ਹੋਰਾਂ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ' ਚ ਉਹ ਸ਼ੂਟ ਦੌਰਾਨ ਹੀ ਕੁਰਸੀ 'ਤੇ ਬੈਠੇ ਨੀਂਦ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਉਹਨਾਂ ਦੀ ਵੀਡੀਓ ਬਣਾ ਰਹੇ ਹਨ ਅਤੇ ਉਹਨਾਂ ਨੂੰ ਜਗਾਉਣ ਦੀਆਂ ਵੀ ਕਾਫੀ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਦੇ ਆਸ ਪਾਸ ਖੜਾ ਸਾਰਾ ਕਰਿਉ ਹੱਸ ਰਿਹਾ ਹੈ।

ਹੋਰ ਵੇਖੋ  :ਪਿੱਠ 'ਤੇ ਛੁਰੀਆਂ ਚਲਾਉਣ ਵਾਲਿਆਂ ਨੂੰ ਗੀਤ ਰਾਹੀਂ ਗਰਜ ਸਿੱਧੂ ਨੇ ਇਸ ਤਰ੍ਹਾਂ ਦਿੱਤਾ ਜਵਾਬ,ਛਾਇਆ ਟਰੈਂਡਿੰਗ 'ਚ

 

View this post on Instagram

 

Waheguru ??? #ArdaasKaraan figures? Source - Comscore

A post shared by Gippy Grewal (@gippygrewal) on


ਗਿੱਪੀ ਗਰੇਵਾਲ ਇਸ ਤੋਂ ਪਹਿਲਾਂ ਵੀ ਸ਼ੂਟ ਦੌਰਾਨ ਦੀਆਂ ਕਈ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਨ। ਅਰਦਾਸ ਕਰਾਂ ਫ਼ਿਲਮ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਦੀ ਇਸ ਕਹਾਣੀ ਨੇ ਹਰ ਕਿਸੇ ਨੂੰ ਭਾਵੁਕ ਕੀਤਾ ਹੈ। ਖਾਸ ਕਰਕੇ ਵਿਦੇਸ਼ਾਂ 'ਚ ਪੰਜਾਬੀ ਪਰਿਵਾਰਾਂ 'ਚ ਹੁੰਦੀਆਂ ਮੁਸ਼ਕਿਲਾਂ ਨੂੰ ਫ਼ਿਲਮ ਬਾਖੂਬੀ ਬਿਆਨ ਕਰ ਰਹੀ ਹੈ। ਫ਼ਿਲਮ 'ਚ ਰਾਣਾ ਜੰਗ ਬਹਾਦਰ ਸਮੇਤ ਯੋਗਰਾਜ ਸਿੰਘ, ਸਰਦਾਰ ਸੋਹੀ, ਗਰੁਪ੍ਰੀਤ ਘੁੱਗੀ, ਮਲਕੀਤ ਰੌਣੀ, ਜਪਜੀ ਖਹਿਰਾ ਨੇ ਕਮਾਲ ਦਾ ਕੰਮ ਕੀਤਾ ਹੈ।

You may also like