1800 ਰੁਪਏ ਦੀ ਨੌਕਰੀ ਕਰਦਾ ਸੀ ਰਾਣਾ ਰਣਬੀਰ, ਅੱਜ ਫ਼ਿਲਮੀ ਦੁਨੀਆਂ ਦਾ ਹੈ ਚਮਕਦਾ ਸਿਤਾਰਾ 

Written by  Rupinder Kaler   |  April 09th 2019 12:31 PM  |  Updated: April 09th 2019 12:31 PM

1800 ਰੁਪਏ ਦੀ ਨੌਕਰੀ ਕਰਦਾ ਸੀ ਰਾਣਾ ਰਣਬੀਰ, ਅੱਜ ਫ਼ਿਲਮੀ ਦੁਨੀਆਂ ਦਾ ਹੈ ਚਮਕਦਾ ਸਿਤਾਰਾ 

ਰਾਣਾ ਰਣਬੀਰ ਪੰਜਾਬੀ ਫ਼ਿਲਮ ਇੰਡਸਟਰੀ ਤੇ ਰੰਗਮੰਚ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਦੀ ਅਦਾਕਾਰੀ ਦੇਖ ਕੇ ਹਰ ਕੋਈ ਉਸ ਦਾ ਕਾਇਲ ਹੋ ਜਾਂਦਾ ਹੈ । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਭਾਵੇਂ ਉਹ ਕਮੇਡੀਅਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਜਦੋਂ ਉਹ ਗੰਭੀਰ ਭੁਮਿਕਾ ਨਿਭਾਉਦਾ ਹੈ ਤਾਂ ਹਰ ਇੱਕ ਨੂੰ ਸੋਚਾਂ ਵਿੱਚ ਪਾ ਦਿੰਦਾ ਹੈ ਜਿਸ ਦੀ ਮਿਸਾਲ ਆਸੀਸ ਫ਼ਿਲਮ ਤੋਂ ਮਿਲ ਜਾਂਦੀ ਹੈ ।

https://www.youtube.com/watch?v=HDENywBNKzk

ਸੰਗਰੂਰ ਜ਼ਿਲ੍ਹੇ ਵਿੱਚ ਜਨਮੇ ਰਾਣਾ ਰਣਬੀਰ ਨੇ ਪੰਜਾਬੀ ਯੂਨੀਵਿਰਸਟੀ ਤੋਂ ਥਿਏਟਰ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਥਿਏਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਾਣੇ ਨੇ ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਵਿਭਾਗ ਵਿੱਚ ਹੀ 18੦੦ ਰੁਪਏ ਮਹੀਨੇ 'ਤੇ ਰੈਪਰੀ ਆਰਟਿਸਟ ਵਜੋਂ ਨੌਕਰੀ ਕਰ ਲਈ। ਇਸ ਤੋਂ ਬਾਅਦ ਉਸ ਨੇ ਪ੍ਰੋਡਕਸ਼ਨ ਅਸਿਸਟੈਂਟ ਦੇ ਤੌਰ ਤੇ ਨੌਕਰੀ ਕੀਤੀ ਪਰ ਇਹ ਨੌਕਰੀ ਉਸ ਦੀ ਅਦਾਕਾਰੀ ਦੇ ਖੇਤਰ ਵਿੱਚ ਰੁਕਾਵਟ ਬਣ ਰਹੀ ਸੀ, ਜਿਸ ਕਰਕੇ ਸਾਲ 2੦੦1 ਵਿੱਚ ਉਸ ਨੇ ਨੌਕਰੀ ਛੱਡ ਦਿੱਤੀ ।

https://www.youtube.com/watch?v=M5jFrddmQRk

ਨੌਕਰੀ ਛੱਡਣ ਤੋਂ ਬਾਅਦ ਉਹ ਰੰਗਮੰਚ ਨੂੰ ਸਮਰਪਿਤ ਹੋ ਗਿਆ ਤੇ ਉਸ ਨੇ ਛੋਟੇ ਪਰਦੇ ਦੇ ਕਈ ਪ੍ਰੋਗਰਾਮ ਕੀਤੇ । ਰਾਣੇ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਸਾਲ 2005 ਵਿੱਚ ਉਸ ਨੇ 'ਦਿਲ ਆਪਣਾ ਪੰਜਾਬੀ' ਵਿੱਚ ਕੰਮ ਕੀਤਾ । ਇਸ ਫ਼ਿਲਮ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਤੇ ਕਰਦਾ ਆ ਰਿਹਾ ਹੈ । ਫ਼ਿਲਮਾਂ ਦੇ ਨਾਲ -ਨਾਲ ਰਾਣਾ ਰੰਗਮੰਚ ਤੇ ਵੀ ਸਰਗਰਮ ਹੈ ।ਰਾਣੇ ਦੀ ਅਦਾਕਾਰੀ ਬਾਕਮਾਲ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network