ਰਾਣਾ ਰਣਬੀਰ ਨੇ ਆਪਣੀ ਧੀ ਸੀਰਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ-‘ਮਿਹਨਤ, ਲਗਨ ਤੇ ਯਕੀਨ ਨਾਲ ਕੰਮ ਕਰਦੇ ਹੋਏ ਆਪਣੇ ਸੁਫ਼ਨਿਆਂ ਨੂੰ ਹਾਸਿਲ ਕਰੋ’

written by Lajwinder kaur | July 25, 2021

ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਕਲਾਕਾਰ ਰਾਣਾ ਰਣਬੀਰ ਜਿਨ੍ਹਾਂ ਆਪਣੀ ਅਦਾਕਾਰੀ ਦਾ ਸਫ਼ਰ ਥਿਏਟਰ ਤੋਂ ਸ਼ੁਰੂ ਕੀਤਾ ਸੀ। ਫਿਰ ਟੀਵੀ ਤੋਂ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ। ਉਹਨਾਂ ਨੇ ਆਪਣੀ ਕਰੀਅਰ ਵਿੱਚ ਬਹੁਤ ਸਾਰੇ ਕਾਮੇਡੀ ਤੇ ਗੰਭੀਰ ਰੋਲ ਕੀਤੇ ਹਨ। ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿਣ ਵਾਲੇ ਰਾਣਾ ਰਣਬੀਰ ਨੇ ਆਪਣੇ ਧੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਪਿਆਰੀ ਜਿਹੀ ਪੋਸਟ ਪਾਈ ਹੈ।

rana ranbir Image Source: Instagram

ਹੋਰ ਪੜ੍ਹੋ : ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਮੁਲਾਕਾਤ’, ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹੋਰ ਪੜ੍ਹੋ : ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

rana ranbir wished happy birthday to his daughter sirat Image Source: Instagram

ਉਨ੍ਹਾਂ ਨੇ ਆਪਣੀ ਧੀ ਸੀਰਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- 'ਅੱਜ ਸਾਡੀ ਸੀਰਤ ਦਾ ਜਨਮ ਦਿਨ ਹੈ। ਤੇਰਾ ਜਨਮ ਆਪਣੇ ਸਾਰੇ ਪਰਿਵਾਰ ਨੂੰ ਮੁਬਾਰਕ। ਤੈਨੂੰ ਖਾਸ ਮੁਬਾਰਕ, ਹਰ ਸੋਹਣਾ ਪਲ ਮੁਬਾਰਕ। ਬਹੁਤ ਪਿਆਰ ਧੀਏ। ਤੰਦਰੁਸਤ ਰਹੋ। ਸੋਹਣਾ ਜੀਓ। ਆਪਣਾ ਜੀਓ। ਲੰਬਾ ਜੀਵਨ ਹੰਢਾਓ। ਪੂਰੀ ਦੁਨੀਆਂ ਘੁੰਮੋ। ਮਿਹਨਤ, ਲਗਨ ਤੇ ਯਕੀਨ ਨਾਲ ਕੰਮ ਕਰਦੇ ਹੋਏ ਆਪਣੇ ਸੁਪਨਿਆਂ ਨੂੰ ਹਾਸਿਲ ਕਰ ਕੇ ਹੰਢਾਓ।। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਸੀਰਤ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

inside image of rana ranbir's daugther sirat Image Source: Instagram

ਦੱਸ ਦਈਏ ਰਾਣਾ ਰਣਬੀਰ ਦੀ ਧੀ ਸੀਰਤ ਵੀ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਚੁੱਕੀ ਹੈ। ਉਹ ਪੰਜਾਬੀ ਫ਼ਿਲਮੀ ਜਗਤ ਦੀ ਇਤਿਹਾਸਕ ਫ਼ਿਲਮ 'ਅਰਦਾਸ ਕਰਾਂ' ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

0 Comments
0

You may also like