ਰਾਣਾ ਰਣਬੀਰ ਦੀ ਪਾਲਤੂ ਮਿਸ ਬਰਫ਼ੀ ਦੀਆਂ ਵੀਡੀਓਜ਼ ਦਰਸ਼ਕਾਂ ਨੂੰ ਆ ਰਹੀਆਂ ਖੂਬ ਪਸੰਦ, ਬੱਬਲ ਰਾਏ ਨੇ ਵੀ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

written by Lajwinder kaur | July 09, 2021

ਪੰਜਾਬੀ ਐਕਟਰ ਰਾਣਾ ਰਣਬੀਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਨ੍ਹਾਂ ਦੀ ਪਾਲਤੂ ਮਿਸ ਬਰਫ਼ੀ ਖੂਬ ਸੁਰਖੀਆਂ ਵਟੋਰ ਰਹੀ ਹੈ। ਜੀ ਹਾਂ ਉਨ੍ਹਾਂ ਦੀ ਬਰਫ਼ੀ ਦਾ ਕਿਊਟ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

inside image of rana ranbir and burfi image source- instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਪਰਿਵਾਰਕ ਰਿਸ਼ਤਿਆਂ ਸਬੰਧੀ ਦਿੱਤਾ ਇਹ ਖ਼ਾਸ ਸੁਨੇਹਾ, ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਹੋਰ ਪੜ੍ਹੋ : ਆਪਣੇ ਬਰਥਡੇਅ ‘ਤੇ ਕੌਰ ਬੀ ਨੇ ਆਪਣੀ ਸਹੇਲੀਆਂ ਦੇ ਨਾਲ ਪਾਇਆ ਗਿੱਧਾ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ
RANA ranbir shared his doggy burfi image source- instagram
ਰਾਣਾ ਰਣਬੀਰ ਨੇ ਬਰਫ਼ੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰਾਣਾ ਰਣਬੀਰ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜੋ ਕਿ ਕਦੇ ਬਰਫ਼ੀ ਦੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕਰ ਰਹੇ ਨੇ। ਜਿਸ ਨੂੰ ਸੁਣ ਕੇ ਹਰ ਇੱਕ ਦਾ ਹਾਸਾ ਨਿਕਲ ਰਿਹਾ ਹੈ। ਐਕਟਰ ਬੱਬਲ ਰਾਏ ਨੇ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਰਫ਼ੀ ਦੀ ਇੱਕ ਵੀਡੀਓ ਪਹਿਲਾਂ ਵੀ ਪੋਸਟ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਬਰਫ਼ੀ ਤੇ ਕਾਂ ਦੀ ਵਾਰਤਾਲਾਪ ਨੂੰ ਬਹੁਤ ਮਜ਼ੇਦਾਰ ਢੰਗ ਦੇ ਨਾਲ ਬਿਆਨ ਕੀਤਾ ਸੀ।
actor rana ranbir image source- instagram
ਜੇ ਗੱਲ ਕਰੀਏ ਰਾਣਾ ਰਣਬੀਰ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਪੰਜਾਬ ਆਏ ਹੋਏ ਸੀ। ਜਿੱਥੇ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂਟਿੰਗ ਕੀਤੀ । ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਹੀ ਡਾਇਰੈਕਟ ਕਰ ਰਹੇ ਨੇ ਤੇ ਇਸ ਫ਼ਿਲਮ ਦੀ ਕਹਾਣੀ ਨੂੰ ਰਾਣਾ ਰਣਬੀਰ ਨੇ ਲਿਖੀ ਹੈ। ਆਉਣ ਵਾਲੇ ਸਮੇਂ ‘ਚ ਰਾਣਾ ਰਣਬੀਰ ਆਪਣੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like