ਫ਼ਿਲਮ ਬ੍ਰਹਮਾਸਤਰ 'ਚ 'ਚਿਕਨੀ ਚਮੇਲੀ' 'ਤੇ ਡਾਂਸ ਕੀਤਾ ਰਣਬੀਰ-ਆਲੀਆ, ਲੋਕਾਂ ਨੇ ਕਿਹਾ- ‘ਕੈਟਰੀਨਾ ਤੋਂ ਮੰਗੋ ਮਾਫੀ’

written by Lajwinder kaur | September 09, 2022

Ranbir Kapoor and Alia Bhatt's chikni chameli dance video viral: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਆਖਿਰਕਾਰ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਦਰਸ਼ਕ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ।

ਉਥੇ ਹੀ, 'ਬ੍ਰਹਮਾਸਤਰ' ਤੋਂ ਰਣਬੀਰ ਅਤੇ ਆਲੀਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕੈਟਰੀਨਾ ਕੈਫ ਦੇ ਹਿੱਟ ਗੀਤ 'ਚਿਕਨੀ ਚਮੇਲੀ' 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਕੁਝ ਲੋਕਾਂ ਨੂੰ ਇਸ 'ਚ ਰਣਬੀਰ-ਆਲੀਆ ਦੀ ਕਮਿਸਟਰੀ ਪਸੰਦ ਆ ਰਹੀ ਹੈ ਤਾਂ ਕੁਝ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਹੈ। ਜਾਣੋ ਕਿਉਂ?

ਹੋਰ ਪੜ੍ਹੋ : ਕੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਸੱਚਮੁੱਚ ਕਰ ਰਹੇ ਨੇ ਡੇਟ ? ਕ੍ਰਿਕੇਟਰ ਦੇ ਦੋਸਤ ਨੇ ਖੋਲ੍ਹੀ ਰਿਸ਼ਤੇ ਦੀ ਪੋਲ, ਫਿਰ ਡਿਲੀਟ ਕੀਤੀ ਪੋਸਟ

alia and ranbir image source Instagram

ਬ੍ਰਹਮਾਸਤਰ ਦੇ ਰਿਲੀਜ਼ ਹੋਣ ਦੇ ਨਾਲ ਹੀ ਇਸ ਫਿਲਮ ਦੇ ਕੁਝ ਸੀਨ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ 'ਤੇ ਲੋਕਾਂ ਦੀਆਂ ਸਕਾਰਾਤਮਕ ਅਤੇ ਨਕਾਰਾਤਮਕ ਟਿੱਪਣੀਆਂ ਵੀ ਆ ਰਹੀਆਂ ਹਨ। ਇੱਕ ਵਾਇਰਲ ਟਵੀਟ ਵਿੱਚ ਆਲੀਆ ਨੂੰ ਟ੍ਰੋਲ ਕੀਤਾ ਗਿਆ ਹੈ।

ਇਸ ਵਿੱਚ ਲਿਖਿਆ ਹੈ ਕਿ ਆਲੀਆ ਨੇ ਇਸ ਗੀਤ ਨੂੰ ਬਰਬਾਦ ਕਰ ਦਿੱਤਾ। ਉਨ੍ਹਾਂ ਨੂੰ ਕੈਟਰੀਨਾ ਕੈਫ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੋਸ਼ਲ ਮੀਡੀਆ 'ਤੇ ਕੁਝ ਲੋਕ ਫਿਲਮ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਇਸ ਨੂੰ ਤਬਾਹੀ ਕਰਾਰ ਦੇ ਰਹੇ ਹਨ। ਕਈ ਟਵੀਟਸ 'ਚ ਫਿਲਮ ਦੇ VFX ਨੂੰ ਲੇਜ਼ਰ ਸ਼ੋਅ ਅਤੇ ਬੱਚਿਆਂ ਦੀ ਫਿਲਮ ਦੱਸਿਆ ਗਿਆ ਹੈ।

alia ranbir dance on chikni chameli image source Instagram

ਫਿਲਮ 'ਚ ਸ਼ਾਹਰੁਖ ਖ਼ਾਨ ਦਾ ਕੈਮਿਓ ਹੈ। ਸ਼ਾਹਰੁਖ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਹੈ। ਉਸ ਦੀ ਕਲਿੱਪ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਇਸ ਦੌਰਾਨ ਕੁਝ ਰਿਪੋਰਟਾਂ ਮੁਤਾਬਕ ਬ੍ਰਹਮਾਸਤਰ ਆਨਲਾਈਨ ਲੀਕ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬ੍ਰਹਮਾਸਤਰ ਦਾ ਬਜਟ 410 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਯਾਨ ਮੁਖਰਜੀ ਨੇ ਇਸ ਫਿਲਮ 'ਚ ਲਗਭਗ 10 ਸਾਲ ਬਿਤਾਏ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਰਿਸ਼ਤਾ ਇਸ ਫਿਲਮ ਦੀ ਸ਼ੂਟਿੰਗ ਤੋਂ ਸ਼ੁਰੂ ਹੋਇਆ ਸੀ। ਹੁਣ ਦੇਖਣਾ ਇਹ ਹੈ ਕਿ ਫ਼ਿਲਮ ਨੂੰ ਵੈਕਿੰਡ ਉੱਤੇ ਕਿਵੇਂ ਦਾ ਹੁੰਗਾਰਾ ਮਿਲਦਾ ਹੈ।

inside image of ali and ranbi image source Instagram

 

 

You may also like