
ਰਣਬੀਰ ਕਪੂਰ ਅਤੇ ਆਲਿਆ ਭੱਟ ਦੇ ਵਿਆਹ ਨੂੰ ਲੈ ਕੇ ਬੀ-ਟੀਊਨ ਵਿੱਚ ਬੇਹੱਦ ਉਤਸ਼ਾਹ ਹੈ। ਬਾਲੀਵੁੱਡ ਦੀ ਸਟਾਰ ਜੋੜੀ ਰਣਬੀਰ ਤੇ ਆਲਿਆ ਅੱਜ ਸੱਤ ਫੇਰੇ ਲੈ ਕੇ ਵਿਆਹ ਬੰਧਨ ਵਿੱਚ ਬੱਝ ਗਏ ਹਨ। ਇਸ ਮੌਕੇ ਕਈ ਬਾਲੀਵੁੱਡ ਸੈਲੇਬਸ ਨੇ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਹੈ।
ਰਣਬੀਰ ਤੇ ਆਲਿਆ ਦਾ ਵਿਆਹ ਸਮਾਗਮ ਬੇਹੱਦ ਨਿੱਜੀ ਰੱਖਿਆ ਗਿਆ। ਇਸ ਮੌਕੇ ਦੋਹਾਂ ਦੇ ਪਰਿਵਾਰਕ ਮੈਂਬਰ ਤੇ ਬੇਹੱਦ ਕਰੀਬੀ ਦੋਸਤ ਸ਼ਾਮਲ ਹੋਏ।
ਇਸ ਜੋੜੀ ਦਾ ਵਿਆਹ ਮੁੰਬਈ ਦੇ 'ਵਾਸਤੂ' ਵਿਖੇ ਹੋਇਆ। ਇਸ ਦੌਰਾਨ ਰਣਬੀਰ ਅਤੇ ਆਲਿਆ ਦੋਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਵਿਆਹ ਤੋਂ ਪਹਿਲਾਂ ਅੱਜ ਸਵੇਰੇ ਹੀ ਇਸ ਜੋੜੇ ਦੀ ਹਲਦੀ ਰਸਮ ਪੂਰੀ ਕੀਤੀ ਗਈ । 13 ਅਪ੍ਰੈਲ ਨੂੰ ਰਣਬੀਰ-ਆਲੀਆ ਦੀ ਮਹਿੰਦੀ ਦਾ ਫੰਕਸ਼ਨ ਰੱਖਿਆ ਗਿਆ ਸੀ।
ਇਸ ਜੋੜੀ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਸੰਜੇ ਲੀਲਾ ਭੰਸਾਲੀ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖਤਰ, ਅਰਜੁਨ ਕਪੂਰ, ਮਸਾਬਾ ਗੁਪਤਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਿ ਵਰਗੀਆਂ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਵਿਆਹ ਤੋਂ ਬਾਅਦ ਇਹ ਜੋੜੀ ਜਲਦ ਹੀ ਫੈਨਜ਼ ਦੇ ਰੁਬਰੂ ਹੋਵੇਗੀ। ਕਈ ਬਾਲੀਵੁੱਡ ਸੈਲੇਬਸ ਨੇ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ ਹੈ। ਬਾਲੀਵੁੱਡ ਸੈਲੇਬਸ ਦੇ ਨਾਲ-ਨਾਲ ਆਲਿਆ ਤੇ ਰਣਬੀਰ ਕਪੂਰ ਦੇ ਫੈਨਜ਼ ਵੀ ਜੋੜੀ ਨੂੰ ਵਿਆਹ ਦੀ ਮੁਬਾਰਕਬਾਦ ਦੇ ਰਹੇ ਹਨ।

ਜਲਦ ਹੀ ਇਹ ਜੋੜੀ ਆਯਾਨ ਮੁਖਰਜ਼ੀ ਦੀ ਫ਼ਿਲਮ ਬ੍ਰਹਮਾਸਤਰ ਵਿੱਚ ਇੱਕਠੇ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਪਹਿਲੀ ਵਾਰ ਰਣਬੀਰ ਕਪੂਰ ਤੇ ਆਲਿਆ ਭੱਟ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਫੈਨਜ਼ ਇਸ ਜੋੜੀ ਦੀ ਇਸ ਨਵੀਂ ਫ਼ਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।