Trending:
ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਵਿਆਹ ‘ਤੇ ਮਿਲਿਆ ਖ਼ਾਸ ਤੋਹਫ਼ਾ, ਆਲੀਆ ਦੀ ਮਾਂ ਨੇ ਵੀ ਕੀਤੀ ਤਾਰੀਫ
ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਦਾ ਵਿਆਹ ਬੀਤੇ ਦਿਨ ਹੋ ਗਿਆ । ਇਸ ਮੌਕੇ ‘ਤੇ ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਵਿਆਹ ਦੇ ਦੌਰਾਨ ਨਵ-ਵਿਆਹੀ ਜੋੜੀ ਨੂੰ ਕਈ ਬੇਸ਼ਕੀਮਤੀ ਤੋਹਫ਼ੇ ਵੀ ਮਿਲੇ । ਇਸ ਤੋਂ ਇਲਾਵਾ ਅਦਾਕਾਰ ਰਣਬੀਰ ਕਪੂਰ ਨੂੰ ਇੱਕ ਖ਼ਾਸ ਤੋਹਫ਼ਾ ਵੀ ਮਿਲਿਆ ਹੈ । ਇਹ ਤੋਹਫ਼ਾ ਵਿਆਹ ‘ਚ ਆਏ ਕਿਸੇ ਮਹਿਮਾਨ ਨੇ ਨਹੀਂ ਬਲਕਿ ਐਨੀਮਲ ਵੈਲਫੇਅਰ ਵੱਲੋਂ ਬਹੁਤ ਹੀ ਖਾਸ ਤੋਹਫਾ ਦਿੱਤਾ ਗਿਆ ਹੈ।
image From instagram
ਹੋਰ ਪੜ੍ਹੋ : ਰਣਬੀਰ ਕਪੂਰ ਨੂੰ ਆਪਣੀ ਸੱਸ ਮਾਂ ਤੋਂ ਮਿਲਿਆ ਬੇਸ਼ਕੀਮਤੀ ਤੋਹਫ਼ਾ
ਇਹ ਤੋਹਫ਼ਾ ਏਨਾ ਖਾਸ ਸੀ ਕਿ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਅਤੇ ਉਸ ਦੀ ਭੈਣ ਪੂਜਾ ਭੱਟ ਨੂੰ ਵੀ ਬਹੁਤ ਪਸੰਦ ਆਇਆ ਹੈ ਅਤੇ ਇਸ ਤੋਹਫੇ ਦੇ ਲਈ ਸੰਸਥਾ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।ਦਰਅਸਲ, ਰਣਬੀਰ ਅਤੇ ਆਲੀਆ ਨੇ ਆਪਣੇ ਵਿਆਹ ਵਿੱਚ ਬਹੁਤੀ ਧੂਮ-ਧਾਮ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੇ ਲਾੜੇ ਨੂੰ ਘੋੜੇ ਦੀ ਸਵਾਰੀ ਕਰਨ ਵਰਗੀ ਪਰੰਪਰਾ ਦਾ ਪਾਲਣ ਕੀਤਾ।

ਰਣਬੀਰ ਅਤੇ ਆਲੀਆ ਦੇ ਆਪਣੇ ਵਿਆਹ ਵਿੱਚ ਜਾਨਵਰਾਂ ਦੀ ਵਰਤੋਂ ਨਾ ਕਰਨ ਵਰਗੇ ਕਦਮਾਂ ਨੇ ਇੱਕ ਐਨਜੀਓ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਸਨੇ ਇੱਕ ਘੋੜੇ ਦਾ ਨਾਮ ਰਣਬੀਰ ਅਤੇ ਇੱਕ ਘੋੜੀ ਦਾ ਨਾਮ ਆਲੀਆ ਰੱਖਿਆ। ਦੋਵੇਂ ਚਿੱਟੇ ਰੰਗ ਦੇ ਹਨ। ਇਸ ਖੂਬਸੂਰਤ ਜੋੜੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸੰਸਥਾ ਨੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਬਹੁਤ ਹੀ ਖੂਬਸੂਰਤ ਗਿਫਟ ਮਿਲੇ ਸਨ ।
View this post on Instagram