ਗਾਇਕ ਅਮਰ ਸਿੰਘ ਚਮਕੀਲਾ ਦੇ ਕਿਰਦਾਰ ਵਿੱਚ ਨਜ਼ਰ ਆ ਸਕਦੇ ਹਨ ਰਣਬੀਰ ਕਪੂਰ, ਚਮਕੀਲਾ ਦੀ ਜ਼ਿੰਦਗੀ ਤੇ ਬਣ ਰਹੀ ਹੈ ਫ਼ਿਲਮ

written by Rupinder Kaler | May 31, 2021

ਇਮਤਿਆਜ਼ ਅਲੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ’ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਰਣਬੀਰ ਕਪੂਰ ਚਮਕੀਲਾ ਦੇ ਕਿਰਦਾਰ ਨਜ਼ਰ ਆ ਸਕਦੇ ਹਨ । ਰਣਬੀਰ ਨੇ ਫਿਲਮ ਦਾ ਹਿੱਸਾ ਬਣਨ ਲਈ ਜ਼ੁਬਾਨੀ ਸਹਿਮਤੀ ਦਿੱਤੀ ਹੈ ਜੋ ਇਸ ਸਮੇਂ ਪ੍ਰੀ-ਪ੍ਰੋਡਕਸ਼ਨ 'ਚ ਹੈ। ਹੋਰ ਪੜ੍ਹੋ : ਆਰਥਿਕ ਮੰਦਹਾਲੀ ਵਿੱਚ ਜ਼ਿੰਦਗੀ ਜਿਉ ਰਿਹਾ ਹੈ ਨੇਹਾ ਕੱਕੜ ਦਾ ਪਹਿਲਾ ਗੁਰੂ ਬਿਸ਼ਨ ਆਜ਼ਾਦ ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ, ਫਿਲਮ ਦਾ ਆਫੀਸ਼ੀਅਲ ਤੌਰ 'ਤੇ ਐਲਾਨ ਕੀਤਾ ਜਾਵੇਗਾ। ਇਸ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਫਿਲਮ ਫਾਈਨਲ ਹੁੰਦੀ ਹੈ ਤਾਂ ਰਣਬੀਰ ਅਤੇ ਇਮਤਿਆਜ਼ ਦੇ ਫੈਨਜ਼ ਬਹੁਤ ਐਕਸਾਈਟੇਡ ਹੋਣਗੇ। ਰੌਕਸਟਾਰ ਅਤੇ ਤਮਾਸ਼ਾ ਆਪਣੀ ਸ਼ਾਨਦਾਰ ਸਕ੍ਰਿਪਟ ਅਤੇ ਰਣਬੀਰ ਦੀ ਜ਼ਬਰਦਸਤ ਅਦਾਕਾਰੀ ਨਾਲ ਬਹੁਤ ਮਸ਼ਹੂਰ ਹੋਈ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਮਤਿਆਜ਼ ਅਤੇ ਰਣਬੀਰ ਕਪੂਰ ਦੀ ਜੋੜੀ ਨੇ ਕਈ ਸ਼ਾਨਦਾਰ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਮਤਿਆਜ਼ ਅਲੀ ਦੀਆਂ ਆਖਰੀ ਦੋ ਫਿਲਮਾਂ ਦਰਸ਼ਕਾਂ ਨੂੰ ਇਮਪ੍ਰੈੱਸ ਕਰਨ ਵਿੱਚ ਅਸਫਲ ਰਹੀਆਂ ਹਨ, ਪਰ ਇਨ੍ਹਾਂ ਦੋਵਾਂ ਦੀ ਜੋੜੀ ਤੋਂ ਦਰਸ਼ਕਾਂ ਨੂੰ ਬਹੁਤ ਉਮੀਦ ਹੈ।

0 Comments
0

You may also like